ਏਅਰ ਇੰਡੀਆ ਦੀ ਫਲਾਈਟ ਵਿਚ ਪੇਸ਼ਾਬ ਦਾ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਵਿਚ ਯਾਤਰੀ ਵੱਲੋਂ ਇਕ ਹੋਰ ਨਾਲ ਦੁਰਵਿਵਹਾਰ ਦੀ ਘਟਨਾ ਸਤੰਬਰ ਵਿਚ ਘਟੀ ਸੀ। ਏਅਰ ਇੰਡੀਆ ਨੇ ਕਿਹਾ ਕਿ ਸਤੰਬਰ ਵਿਚ ਮੁੰਬਈ-ਲੰਦਨ ਦੀ ਇਕ ਫਲਾਈਟ ਵਿਚ ਇਸੇ ਤਰ੍ਹਾਂ ਦ ਘਟਨਾ ਘਟੀ ਸੀ। ਇਸ ਦੇ ਬਾਅਦ ਦੁਰਵਿਵਹਾਰ ਕਰਨ ਵਾਲੇ ਯਾਤਰੀ ਨੂੰ ਮੈਟ੍ਰੋਪਾਲਿਟਨ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ। ਯਾਤਰੀ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ ਤੇ ਉਸ ਨੇ ਇਕ 8 ਸਾਲਾ ਬੱਚੀ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ।
ਘਟਨਾ 5 ਸੰਤਬਰ ਦੀ ਹੈ। ਲੜਕੀ ਦੀ ਮਾਂ ਤੇ 20 ਸਾਲਾ ਭਰਾ ਦੀ ਸ਼ਿਕਾਇਤ ਅਨੁਸਾਰ ਉਹ ਫਲਾਈਟ ਏਅਰਇੰਡੀਆ-131 ਵਿਚ ਯਾਤਰਾ ਕਰ ਰਹੇ ਸਨ। ਯਾਤਰਾ ਦੌਰਾਨ ਨਸ਼ੇ ਵਿਚ ਧੁੱਤ ਯਾਤਰੀ ਨੇ ਬੱਚੀ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ। DGCA ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਕਾਰ ਤੇ ਐਕਟਿਵਾ ਵਿਚਾਲੇ ਹੋਈ ਜ਼ਬਰਦਸਤ ਟੱਕਰ, ਗੱਡੀ ’ਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ
ਹਾਲਾਂਕਿ ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ 5 ਸਤੰਬਰ 2022 ਨੂੰ ਮੁੰਬਈ-ਲੰਦਨ ਵਿਚ ਇਕ ਘਟਨਾ ਘਟੀ ਸੀ। ਕੈਬਿਨ ਕਰੂ ਨੇ ਤੁਰੰਤ ਕਾਰਵਾਈ ਕੀਤੀ ਤੇ ਅਪਰਾਧੀ ਨੂੰ ਵੱਖ ਕਰ ਦਿੱਤਾ। ਪੀੜਤਾ ਦੀ ਤਤਕਾਲ ਮਦਦ ਕੀਤੀ ਗਈ ਅਤੇ ਉਸ ਨੂੰ ਤੇ ਉਸ ਦੇ ਪਰਿਵਾਰ ਦੀਆਂ ਸੀਟਾਂ ਬਦਲੀਆਂ ਗਈਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਕਿਉਂਕਿ ਦੋਸ਼ੀ ਯਾਤਰੀ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਪਰ ਇਸ ਦੇ ਬਾਅਦ ਵੀ ਉਸ ਨੇ ਦੁਰਵਿਵਹਾਰ ਕਰਨਾ ਜਾਰੀ ਰੱਖਿਆ। ਇਸ ਦੇ ਬਾਅਦ ਉਸ ‘ਤੇ ਕਾਰਵਾਈ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: