ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਇਕ ਫੋਨ ਕਾਲ ਨਾਲ ਪੁਲਿਸ ਹਰਕਤ ਵਿਚ ਆ ਗਈ ਹੈ। ਇਕ ਸ਼ਖਸ ਨੇ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਵਿਚ ਫੋਨ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਬੰਬ ਧਮਾਕੇ ਹੋਣ ਦੀ ਗੱਲ ਕਹੀ ਹੈ। ਪੁਲਿਸ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਮੁੰਬਈ ਵਿਚ ਸਾਲ 1993 ਵਾਂਗ ਜਗ੍ਹਾ-ਜਗ੍ਹਾ ਬੰਬ ਧਮਾਕੇ ਹੋਣਗੇ।
ਅਨਜਾਣ ਕਾਲਰ ਦੀ ਗੱਲ ਸੁਣ ਕੇ ਪੁਲਿਸ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ। ਕਾਲਰ ਨੇ ਦਾਅਵਾ ਕੀਤਾ ਕਿ 2 ਮਹੀਨੇ ਦੇ ਬਾਅਦ ਬਈ ਦੇ ਮਾਹਿਮ, ਭਿੰਡੀ ਬਾਜ਼ਾਰ, ਨਾਗਪਾੜਾ ਤੇ ਮਦਨਪੁਰ ਇਲਾਕੇ ਵਿਚ ਬੰਬ ਧਮਾਕੇ ਹੋਣਗੇ। ਕਾਲਰ ਦੀ ਧਮਕੀ ਭਰੇ ਕਾਲ ਨਾਲ ਮੁੰਬਈ ਪੁਲਿਸ ਦੇ ਹੋਸ਼ ਉਡ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਕਾਰ ਤੇ ਐਕਟਿਵਾ ਵਿਚਾਲੇ ਹੋਈ ਜ਼ਬਰਦਸਤ ਟੱਕਰ, ਗੱਡੀ ’ਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ
ਪੁਲਿਸ ਕਾਲ ਨੂੰ ਟ੍ਰੇਸ ਕਰਨ ਵਿਚ ਜੁਟ ਗਈ ਹੈ ਜਿਸ ਨਾਲ ਕਾਲਰ ਦਾ ਪਤਾ ਲਗਾਇਆ ਜਾ ਸਕੇ। ਇਸ ਧਮਕੀ ਭਰੇ ਕਾਲ ਨਾਲ ਮਹਾਰਾਸ਼ਟਰ ATS ਐਕਟਿਵ ਹੋ ਗਿਆ ਹੈ। ਏਟੀਐੱਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਵਿਅਕਤੀ ਨੂੰ ਮੁੰਬਈ ਮਲਾਡ ਇਲਾਕੇ ਦੇ ਪਠਾਨਵਾੜੀ ਵਿਚ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਅਜੇਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੁਲਜ਼ਮ ਨੇ ਇਹ ਧਮਕੀ ਕਿਸ ਦੇ ਕਹਿਣ ‘ਤੇ ਤੇ ਕਿਉਂ ਦਿੱਤੀ ਹੈ। ਏਟੀਐੱਸ ਅੱਗੇ ਦੀ ਪੁੱਛਗਿਛ ਲਈ ਦੋਸ਼ੀ ਨੂੰ ਆਜ਼ਾਦ ਮੈਦਾਨ ਪੁਲਿਸ ਨੂੰ ਸੌਂਪ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -: