ਲੁਧਿਆਣਾ ਵਿਚ ਵਿਜੀਲੈਂਸ ਨੇ ਇਕ ਏਐੱਸਆਈ ਨੂੰ 1,000 ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਫੜੇ ਗਏ ਏਐੱਸਆਈ ਦਾ ਨਾਂ ਮੇਘਨਾਥ ਹੈ ਜੋ ਕੋਰਟ ਪੇਸ਼ੀ ਵਿਚ ਆਏ ਬੰਦੀਆਂ ਨੂੰ ਪੈਸੇ ਲੈ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮਿਲਵਾਉਂਦਾ ਸੀ। ਦੋਸ਼ੀ ਨੂੰ ਵਿਜੀਲੈਂਸ ਨੇ ਟਰੈਪ ਲਗਾ ਕੇ ਫੜਿਆ।
ਜਾਣਕਾਰੀ ਮੁਤਾਬਕ ਦੋਸ਼ੀ ਅਦਾਲਤ ਵਿਚ ਪੇਸ਼ੀ ‘ਤੇ ਆਏ ਹਵਾਲਾਤੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਵਾਉਂਦਾ ਸੀ। ਦੋਸ਼ੀ ਅਦਾਲਤ ਦੇ ਬਾਹਰ ਬਖਸ਼ੀਖਾਨੇ ਵਿਚ ਇਹ ਕੰਮ ਕਰਦਾ ਸੀ ਜਿਸ ਦੇ ਬਦਲੇ ਉਹ ਰਿਸ਼ਵਤ ਲੈਂਦਾ ਸੀ।
ਇਹ ਵੀ ਪੜ੍ਹੋ : ਫੈਸਲਾ ਸੁਣਾਉਣ ਵਿਚ ਹੋਈ 2 ਮਹੀਨੇ ਦੀ ਦੇਰੀ, ਸੁਪਰੀਮ ਕੋਰਟ ਦੇ ਜੱਜ ਨੇ ਮੰਗੀ ਮਾਫੀ
ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਮੋਟੀ ਫੀਸ ਲੈ ਕੇ ਦੋਸ਼ੀ ਅਧਿਕਾਰੀਆਂ ਨੂੰ ਚਕਮਾ ਦੇ ਕੇ ਇਸ ਕੰਮ ਨੂੰ ਅੰਜਾਮ ਦਿੰਦਾ ਸੀ। ਵਿਜੀਲੈਂਸ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਮਿਲੀ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਏਐੱਸਆਈ ਨੂੰ ਰੰਗੇ ਹੱਥੀਂ ਫੜ ਲਿਆ ਹੈ। ਦੋਸ਼ੀ ਨੂੰ ਵਿਜੀਲੈਂਸ ਟੀਮ ਨੇ ਡੀਸੀ ਦਫਤਰ ਦੀ ਪਾਰਕਿੰਗ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: