ਏਅਰ ਇੰਡੀਆ ਦੀ ਫਲਾਈਟ ਲਗਾਤਾਰ ਸੁਰਖੀਆਂ ਵਿਚ ਬਣੀ ਹੋਈ ਹੈ। ਏਅਰ ਇੰਡੀਆ ਦੀ ਫਲਾਈਟ ‘ਚ ਇਕ ਮਹਿਲਾ ਸਹਿ-ਯਾਤਰੀ ‘ਤੇ ਪਿਸ਼ਾਬ ਕਰਨ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਇਕ ਹੋਰ ਵਿਵਾਦਤ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਵਿਵਾਦਾਂ ਦਾ ਕਾਰਨ ਏਅਰ ਇੰਡੀਆ ਫਲਾਈਟ ਦਾ ਖਾਣਾ ਬਣਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਾਟਾ ਦੀ ਮਾਲਕੀ ਵਾਲੀ ਇਸ ਏਅਰਲਾਈਨ ਕੰਪਨੀ ਦੇ ਜਹਾਜ਼ ਦੇ ਖਾਣੇ ‘ਚ ਇਕ ਯਾਤਰੀ ਨੂੰ ਪੱਥਰ ਮਿਲਿਆ। ਜਿਸ ਦੀ ਸ਼ਿਕਾਇਤ ਕੀਤੀ ਗਈ ਸੀ।
ਜਾਣਕਾਰੀ ਮੁਤਾਬਕ 8 ਜਨਵਰੀ ਨੂੰ ਇਕ ਮਹਿਲਾ ਯਾਤਰੀ ਨੇ ਟਵਿਟਰ ‘ਤੇ ਏਅਰ ਇੰਡੀਆ ਦੇ ਜਹਾਜ਼ ਦੇ ਖਾਣੇ ‘ਚ ਪੱਥਰ ਮਿਲਣ ਦੀ ਸ਼ਿਕਾਇਤ ਕੀਤੀ ਸੀ। ਉਸਨੇ ਪੋਸਟ ਕੀਤਾ ਕਿ ਉਸਨੂੰ AIA 215 ਦੀ ਉਡਾਣ ਦੌਰਾਨ ਆਪਣੇ ਭੋਜਨ ਵਿੱਚ ਇੱਕ ਪੱਥਰ ਮਿਲਿਆ। ਉਸ ਨੇ ਖਾਣੇ ‘ਚ ਪੱਥਰ ਮਿਲਣ ਦੀਆਂ ਤਸਵੀਰਾਂ ਵੀ ਟਵਿਟਰ ‘ਤੇ ਸ਼ੇਅਰ ਕੀਤੀਆਂ ਹਨ। ਇਹ ਫਲਾਈਟ ਦਿੱਲੀ ਤੋਂ ਕਾਠਮੰਡੂ ਜਾ ਰਹੀ ਸੀ।
ਇਹ ਵੀ ਪੜ੍ਹੋ : ਕੈਨੇਡਾ ‘ਚ ਯੁਕੋਨ ਖੇਤਰ ਦੇ 10ਵੇਂ ਮੁਖੀ ਬਣਨਗੇ ਰੰਜ ਪਿੱਲਈ, ਇਸ ਅਹੁਦੇ ਤੱਕ ਪਹੁੰਚਣ ਵਾਲੇ ਦੂਜੇ ਭਾਰਤੀ
ਇਸ ਮਾਮਲੇ ਸਬੰਧੀ ਸ਼ਿਕਾਇਤ ‘ਤੇ ਏਅਰਲਾਈਨ ਵੱਲੋਂ ਮੁਆਫੀ ਮੰਗ ਲਈ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਖਾਣੇ ਵਿੱਚ ਮਿਲੇ ਪੱਥਰ ਕਾਰਨ ਕੈਟਰਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: