ਦਿੱਲੀ ਸਰਕਾਰ ਨੇ ਆਟੋ ਰਿਕਸ਼ਾ ਤੇ ਟੈਕਸੀ ਦੇ ਕਿਰਾਏ ਵਿਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਦੇ ਨਾਲ ਹੀ ਹੁਣ ਆਟੋ ਤੇ ਟੈਕਸੀ ਦਾ ਸਫਰ ਮਹਿੰਗਾ ਹੋ ਗਿਆ ਹੈ। ਨਵੇਂ ਕਿਰਾਏ ਮੁਤਾਬਕ ਆਟੋ ਰਿਕਸ਼ਾ ਵਿਚ ਸ਼ੁਰੂਆਤੀ 1.5 ਕਿਲੋਮੀਟਰ ਲਈ ਮੀਟਰ ਡਾਊਨ ਕਰਨ ਦੀ ਫੀਸ 25 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਬਾਅਦ ਪ੍ਰਤੀ ਕਿਲੋਮੀਟਰ ਕਿਰਾਇਆ 9.5 ਰੁਪਏ ਤੋਂ ਵਧਾ ਕੇ 11 ਰੁਪਏ ਕਰ ਦਿੱਤਾ ਗਿਆ ਹੈ।
ਆਟੋ ਰਿਕਸ਼ਾ ਲਈ ਵੇਟਿੰਗ ਫੀਸ ਤੇ ਰਾਤ ਦੀ ਫੀਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਵਾਧੂ ਸਾਮਾਨ ਲਈ ਕਿਰਾਇਆ 7.50 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਟੈਕਸੀ ਵਿਚ ਏਸੀ ਤੇ ਬਗੈਰ ਏਸੀ ਵਾਹਨਾਂ ਲਈ ਪਹਿਲਾਂ ਕਿਲੋਮੀਟਰ ਦਾ ਮੌਜੂਦਾ ਕਿਰਾਇਆ 25 ਰੁਪਏ ਸੀ ਜੋ ਹੁਣ ਵਧ ਕੇ 40 ਰੁਪਏ ਹੋ ਗਿਆ ਹੈ। ਮੀਟਰ ਡਾਊਨ ਕਰਨ ਦੇ ਬਾਅਦ ਪ੍ਰਤੀ ਕਿਲੋਮੀਟਰ ਲਈ ਕਿਰਾਇਆ ਬਿਨਾਂ ਏਸੀ ਵਾਲੇ ਵਾਹਨਾਂ ਵਿਚ 14 ਰੁਪਏ ਤੋਂ ਵਧਾ ਕੇ 17 ਰੁਪਏ ਤੇ ਏਸੀ ਵਾਲੇ ਵਾਹਨਾਂ ਵਿਚ 16 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤਾ ਗਿਆ ਹੈ।
ਵੇਟਿੰਗ ਚਾਰਜ ਸਿਰਫ 30 ਰੁਪਏ ਹੈ ਅਤੇ 15 ਮਿੰਟ ਬਾਅਦ, 1 ਰੁਪਏ ਪ੍ਰਤੀ ਮਿੰਟ ਚਾਰਜ ਕੀਤਾ ਜਾਵੇਗਾ। ਵਾਧੂ ਸਮਾਨ ਦੀ ਫੀਸ 10 ਰੁਪਏ ਤੋਂ ਵਧਾ ਕੇ 15 ਰੁਪਏ ਕਰ ਦਿੱਤੀ ਗਈ ਹੈ। ਜਦੋਂ ਕਿ ਆਟੋ ਰਿਕਸ਼ਾ ਦੇ ਕਿਰਾਏ ਨੂੰ ਆਖਰੀ ਵਾਰ 2020 ਵਿੱਚ ਸੋਧਿਆ ਗਿਆ ਸੀ, ਟੈਕਸੀ ਕਿਰਾਏ, ਜਿਸ ਵਿੱਚ ਪੀਲੀ-ਕਾਲੀ, ਆਰਥਿਕ ਅਤੇ ਪ੍ਰੀਮੀਅਮ ਟੈਕਸੀਆਂ ਸ਼ਾਮਲ ਹਨ, ਨੂੰ 9 ਸਾਲ ਪਹਿਲਾਂ 2013 ਵਿੱਚ ਸੋਧਿਆ ਗਿਆ ਸੀ। ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਆਟੋ ਰਿਕਸ਼ਾ ਤੇ ਟੈਕਸੀ ਦੇ ਕਿਰਾਏ ਵਿਚ ਵਾਧੇ ਨੂੰ ਨੋਟੀਫਾਈ ਕਰਨ ਲਈ ਉਪਰਾਜਪਾਲ ਵੀ ਕੇ ਸਕਸੈਨਾ ਕੋਲ 17 ਦਸੰਬਰ 2022 ਨੂੰ ਫਾਈਲ ਭੇਜੀ ਸੀ।
ਇਹ ਵੀ ਪੜ੍ਹੋ : ਸੈਸ਼ਨ ਜੱਜ ਨੇ ਸੁਪਰੀਮ ਕੋਰਟ ਨੂੰ ਦੱਸਿਆ, ਲਖੀਮਪੁਰ ਹਿੰਸਾ ਮਾਮਲੇ ਦੀ ਸੁਣਵਾਈ ‘ਚ ਲੱਗਣਗੇ 5 ਸਾਲ
ਰਾਜਧਾਨੀ ਵਿਚ ਸੀਐੱਨਜੀ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਅਦ ਗਠਿਤ ਇਕ ਕਮੇਟੀ ਦੀ ਕਿਰਾਇਆ ਵਧਾਉਣ ਦੀਆਂ ਸਿਫਾਰਸ਼ਾਂ ਨੂੰ ਦਿੱਲੀ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਤੋਂ ਮਨਜ਼ੂਰੀ ਦੇ ਦਿੱਤੀ ਸੀ। ਕਿਰਾਇਆ ਵਧਾਉਣ ਦੇ ਮੁੱਦੇ ‘ਤੇ ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਤੋਂ ਆਟੋ ਰਿਕਸ਼ਾ ਤੇ ਟੈਕਸੀ ਯੂਨੀਅਨਾਂ ਦੇ ਕਈ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: