ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਏਅਰ ਇੰਡਆ ਦੀ ਉਡਾਣ ‘ਚ ਇਕ ਬਜ਼ੁਰਗ ਮਹਿਲਾ ਯਾਤਰੀ ‘ਤੇ ਪੇਸ਼ਾਬ ਕਰਨ ਵਾਲੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਮੈਟ੍ਰੋਪੋਲੀਟਨ ਮੈਜਿਸਟ੍ਰੇਟ ਕੋਮਲ ਗਰਗ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਕਿ ਉਸ ਨੂੰ ਇਸ ਸਮੇਂ ਜ਼ਮਾਨਤ ‘ਤੇ ਰਿਹਾਅ ਕਰਨਾ ਸਹੀ ਨਹੀਂ ਹੈ। ਇਕ ਮੈਜਿਸਟ੍ਰੇਟ ਅਦਾਲਤ ਨੇ ਪੁਲਿਸ ਹਿਰਾਸਤ ਵਿਚ ਭੇਜਣ ਤੋਂ ਇਨਕਾਰ ਕਰਦੇ ਹੋਏ ਮਿਸ਼ਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ।
ਦੋਸ਼ੀ ਸ਼ੰਕਰ ਮਿਸ਼ਰਾ ਨੇ ਜ਼ਮਾਨਤ ਦੀ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਇਸ ਪਿੱਛੇ ਉਸ ਦੀ ਕੋਈ ਯੌਨ ਇੱਛਾ ਨਹੀਂ ਸੀ ਤੇ ਨਾ ਹੀ ਸ਼ਿਕਾਇਤਕਰਤਾ ਦੀ ਮਰਿਆਦਾ ਦਾ ਉਲੰਘਣ ਕਰਨਾ ਸੀ। ਸ਼ਿਕਾਇਤਕਰਤਾ ਦੇ ਵਕੀਲ ਨੇ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਮਹਿਲਾ ਨੂੰ ਧਮਕੀ ਦਿੱਤੀ ਜਾ ਰਹੀ ਹੈ।
ਵਕੀਲ ਨੇ ਕਿਹਾ ਮੇਰੇ ਮੁਵੱਕਿਲ ਨੂੰ ਨਿਯਮਿਤ ਤੌਰ ‘ਤੇ ਧਮਕੀ ਦੇ ਸੁਨੇਹੇ ਮਿਲ ਰਹੇ ਹਨ। ਦੋਸ਼ੀ ਦੇ ਪਿਤਾ ਨੇ ਮਹਿਲਾ ਨੂੰ ਮੈਸੇਜ ਭੇਜਿਆ ਕਿ ‘ਤੁਹਾਨੂੰ ਆਪਣੇ ਕਰਮਾਂ ਨੂੰ ਭੁਗਤਣਾ ਪਵੇਗਾ’ ਅਤੇ ਫਿਰ ਮੈਸੇਜ ਡਿਲੀਟ ਕਰ ਦਿੱਤਾ। ਉਹ ਮੈਨੂੰ ਮੈਸੇਜ ਭੇਜ ਰਹੇ ਹਨ ਅਤੇ ਡਿਲੀਟ ਕਰ ਰਹੇ ਹਨ। ਇਸ ਨੂੰ ਰੋਕਣਾ ਚਾਹੀਦਾ ਹੈ… ਦੋਸ਼ੀ ਅਤੇ ਸ਼ਿਕਾਇਤਕਰਤਾ ਨੂੰ ਵੱਖ ਕਰਨ ਦੀ ਬਜਾਏ, ਏਅਰ ਇੰਡੀਆ ਨੇ ਅਪਰਾਧ ਵਿੱਚ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਦਿੱਲੀ ‘ਚ ਆਟੋ-ਟੈਕਸੀ ਨਾਲ ਸਫਰ ਕਰਨਾ ਹੋਇਆ ਮਹਿੰਗਾ, ਕੇਜਰੀਵਾਲ ਸਰਕਾਰ ਨੇ ਨੋਟੀਫਾਈ ਕੀਤੇ ਨਵੇਂ ਰੇਟ
ਜ਼ਮਾਨਤ ਦੀ ਅਪੀਲ ਕਰਦੇ ਹੋਏ ਦੋਸ਼ੀ ਦੇ ਵਕੀਲ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਮੈਨੂੰ ਮਹਿਲਾ ਲਈ ਬੁਰਾ ਲੱਗ ਰਿਹਾ ਹੈ। …ਹਾਲਾਂਕਿ, ਕੀ ਇਸ ਐਕਟ ਦੇ ਪਿੱਛੇ ਜਿਣਸੀ ਇੱਛਾ ਨਹੀਂ ਸੀ।