ਹੇਨਲੇ ਪਾਸਪੋਰਟ ਇੰਡੈਕਸ ਨੇ ਦੁਨੀਆ ਭਰ ਦੇ ਦੇਸ਼ਾਂ ਦੇ ਪਾਸਪੋਰਟ ਦੀ ਨਵੀਂ ਰੈਂਕਿੰਗ ਜਾਰੀ ਕੀਤੀ ਹੈ। ਇਸ ਵਿਚ 199 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰੈਂਕਿੰਗ ਵਿਚ ਕਈ ਦੇਸ਼ ਇਕ ਹੀ ਥਾਂ ‘ਤੇ ਹਨ। ਲਿਸਟ ਵਿਚ 109 ਦੇਸ਼ਾਂ ਦੇ ਨਾਂ ਹਨ। ਇਸ ਰੈਂਕਿੰਗ ਵਿਚ ਪਾਕਿਸਤਾਨ ਅਜੇ ਵੀ ਦੁਨੀਆ ਦਾ ਚੌਥਾ ਸਭ ਤੋਂ ਖਰਾਬ ਪਾਸਪੋਰਟ ਬਣਿਆ ਹੋਇਆ ਹੈ। ਪਾਕਿਸਤਾਨ ਦੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ। ਪਿਛਲੇ ਸਾਲ ਵੀ ਪਾਕਿਸਤਾਨ ਹੇਠਾਂ ਤੋਂ ਚੌਥੇ ਪਾਇਦਾਨ ਸੀ। ਪਾਕਿਸਤਾਨ ਦੇ ਬਾਅਦ ਇਰਾਕ, ਸੀਰੀਆ ਤੇ ਆਖਿਰ ਵਿਚ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦਾ ਨੰਬਰ ਹੈ। ਪਾਕਿਸਤਾਨ ਦਾ ਪਾਸਪੋਰਟ ਰੱਖਣ ਵਾਲੇ ਲੋਕ ਦੁਨੀਆ ਦੇ ਸਿਰਫ 32 ਦੇਸ਼ਾਂ ਵਿਚ ਬਿਨਾਂ ਵੀਜ਼ਾਂ ਜਾਂ ਫਿਰ ਵੀਜ਼ਾ ਆਨ ਅਰਾਈਵਲ ਜ਼ਰੀਏ ਯਾਤਰਾ ਕਰ ਸਕਦੇ ਹਨ।
ਪਾਕਿਸਤਾਨ ਦੀ ਹਾਲਤ ਇਸ ਸੂਚੀ ਵਿਚ ਸੋਮਾਲੀਆ ਤੋਂ ਵੀ ਬਦਤਰ ਹੈ। ਸੋਮਾਲੀਆ ਦਾ ਪਾਸਪੋਰਟ ਰੱਖਣ ਵਾਲੇ 35 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਆਰਥਿਕ ਸੰਕਟ ਝੇਲ ਰਹੇ ਤੇ ਜ਼ਿਆਦਾਤਰ ਰਾਜਨੀਤਕ ਉਥਲ-ਪੁਥਲ ਕਰਨ ਵਾਲੇ ਪਾਕਿਸਤਾਨ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਇਸ ਸੂਚੀ ਵਿਚ ਸਭ ਤੋਂ ਅਖੀਰ ਵਿਚ ਅਫਗਾਨਿਸਤਾਨ ਦਾ ਪਾਸਪੋਰਟ ਰੱਖਣ ਵਾਲੇ ਦੁਨੀਆ ਦੇ ਸਿਰਫ 27 ਦੇਸ਼ਾਂ ਵਿਚ ਹੀ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਏਅਰ ਇੰਡੀਆ ਪੇਸ਼ਾਬ ਮਾਮਲੇ ‘ਚ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਨਹੀਂ ਮਿਲੀ ਜ਼ਮਾਨਤ, ਕੋਰਟ ਨੇ ਖਾਰਜ ਕੀਤੀ ਪਟੀਸ਼ਨ
ਦੂਜੇ ਪਾਸੇ ਭਾਰਤ ਦੀ ਰੈਂਕਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸੁਧਾਰ ਹੋਇਆ ਹੈ। ਪਿਛਲੇ ਸਾਲ ਭਾਰਤ ਦੀ ਰੈਂਕਿੰਗ 87 ਸੀ ਜੋ ਹੁਣ ਸੁਧਰ ਕੇ 85 ‘ਤੇ ਆ ਗਈ ਹੈ। ਭਾਰਤ ਦੇ ਪਾਸਪੋਰਟ ਧਾਰਕ 59 ਦੇਸ਼ਾਂ ਵਿਚ ਵੀਜ਼ਾ ਫ੍ਰੀ ਜਾਂ ਫਿਰ ਵੀਜ਼ਾ ਆਨ ਅਰਾਈਵਲ ਜ਼ਰੀਏ ਸਫਰ ਕਰ ਸਕਦੇ ਹਨ।
ਹੇਨਲੇ ਇੰਡੈਕਸ ਵਿਚ ਜਾਪਾਨ ਦੇ ਪਾਸਪੋਰਟ ਦਾ ਪਹਿਲਾ ਨੰਬਰ ਹੈ। ਦੁਨੀਆ ਦੇ 193 ਦੇਸ਼ਾਂ ਵਿਚ ਫ੍ਰੀ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਜ਼ਰੀਏ ਯਾਤਰਾ ਕਰ ਸਕਦੇ ਹਨ। ਇਸ ਦੇ ਬਾਅਦ ਦੂਜੇ ਨੰਬਰ ‘ਤੇ ਸਿੰਗਾਪੁਰ ਤੇ ਸਾਊਥ ਕੋਰੀਆ ਹੈ। ਇਥੋਂ ਦੇ ਲੋਕ 192 ਦੇਸ਼ਾਂ ਵਿਚ ਬਿਨਾਂ ਵੀਜ਼ਾ ਜਾਂ ਵੀਜ਼ਾ ਅਪਰੂਵਲ ਜ਼ਰੀਏ ਸਫਰ ਕਰ ਸਕਦੇ ਹਨ। ਦੂਜੇ ਪਾਸੇ ਜਰਮਨੀ ਤੇ ਸਪੇਨ ਇਸ ਸੂਚੀ ਵਿਚ ਤੀਜੇ ਨੰਬਰ ‘ਤੇ ਹੈ। ਇਥੋਂ ਦੇ ਲੋਕ 190 ਦੇਸ਼ਾਂ ਵਿਚ ਆਸਾਨੀ ਨਾਲ ਸਫਰ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: