ਭਾਰਤੀ ਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਬੁਨਿਆਰ ਵਿਚ ਭਾਰੀ ਬਰਫਬਾਰੀ ਦੀ ਵਜ੍ਹਾ ਨਾਲ ਅਲੱਗ-ਥਲੱਗ ਪਏ ਇਕ ਪਿੰਡ ਤੋਂ ਗਰਭਵਤੀ ਔਰਤ ਨੂੰ ਸੁਰੱਖਿਅਤ ਕੱਢਿਆ। ਫੌਜ ਨੇ ਦੱਸਿਆ ਕਿ ਡੈਗਰ ਡਵੀਜ਼ਨ ਦੇ ਮੁਲਾਜ਼ਮਾਂ ਨੇ ਬੁਨਿਆਰ ਤਹਿਸੀਲ ਦੇ ਸੁਦੂਰ ਸੁਮਵਾਲੀ ਪਿੰਡ ਦੀ ਮਹਿਲਾ ਗੁਲਸ਼ਨ ਬੇਗਮ ਦੀ ਮਦਦ ਕਰਦੇ ਹੋਏ ਉਸ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਜੋ ਕਿ ਪਿੰਡ ਤੋਂ 20 ਕਿਲੋਮੀਟਰ ਦੂਰ ਹੈ, ਤੱਕ ਪਹੁੰਚਾਇਆ ।
ਫੌਜ ਨੇ ਦੱਸਿਆ ਕਿ ਮਰੀਜ਼ ਨੂੰ ਸੁਮਵਾਲੀ ਪਿੰਡ ਤੋਂ ਪਾਰੋ ਡਿਟੈਚਮੈਂਟ ਤੱਕ ਫੌਜੀਆਂ ਵੱਲੋਂ ਪੈਦਲ ਕੱਢਿਆ ਗਿਆ ਫਿਰ ਉਥੇ ਭਾਰਤੀ ਫੌਜ ਦੀ ਮੈਡੀਕਲ ਟੀਮ ਵੱਲੋਂ ਮਰੀਜ਼ ਦੀ ਜ਼ਰੂਰੀ ਜਾਂਚ ਕੀਤੀ ਗਈ। ਮਹਿਲਾ ਨੂੰ ਤੁਰੰਤ ਇਕ ਐਂਬੂਲੈਂਸ ਵਿਚ ਬੈੱਡ ‘ਤੇ ਸ਼ਿਫਟ ਕਰ ਦਿੱਤਾ ਗਿਆ ਤੇ ਬਰਫ ਨਾਲ ਢੱਕੀ ਸੜਕ ਤੋਂ ਹੁੰਦੇ ਹੋਏ ਬੁਨਿਆਰ ਪੀਐੱਚਸੀ ਤੱਕ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸੇ ਤਰ੍ਹਾਂ ਪਿਛਲੇ ਸਾਲ 25 ਨਵੰਬਰ ਨੂੰ ਫੌਜ ਨੇ ਕੰਟਰੋਲ ਰੇਖਾ ਕੋਲ ਸੁਮਵਾਲੀ ਪਿੰਡ ਤੋਂ ਇਕ ਗਰਭਵਤੀ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। 30 ਸਾਲਾ ਅਤਾਰਾ ਨੂੰ ਪੇਟ ਵਿਚ ਤੇਜ਼ ਦਰਦ ਹੋ ਰਿਹਾ ਸੀ ਜਿਸ ਦੇ ਬਾਅਦ ਸਥਾਨਕ ਲੋਕਾਂ ਨੇ ਫੋਨ ਕੀਤਾ ਤੇ ਅਧਿਕਾਰੀਆਂ ਤੋਂ ਡਾਕਟਰੀ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਸੀ।