ਪੰਜਾਬ ਵਿਚ ਚਾਈਨਾ ਡੋਰ ਬੈਨ ਕਰਨ ਤੇ NGT ਦੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐੱਚਸੀ ਅਰੋੜਾ ਨੂੰ ਜਵਾਬ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਐੱਨਜੀਟੀ ਵੱਲੋਂ 11 ਜੁਲਾਈ 2017 ਨੂੰ ਜਾਰੀ ਹੁਕਮ ਦੀ ਪਾਲਣਾ ਬਾਰੇ ਪੰਜਾਬ ਦੇ ਸਾਰੇ ਫੀਲਡ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ।ਇਸ ਸਬੰਧੀ ਪੰਜਾਬ ਪੁਲਿਸ ਵਿਭਾਗ ਵੱਲੋਂ 10 ਜਨਵਰੀ 2023 ਨੂੰ ਹੁਕਮਾਂ ਦੀ ਪਾਲਣਾ ਸਬੰਧੀ ਚਿੱਠੀ ਜਾਰੀ ਕੀਤੀ ਗਈ ਹੈ।
ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਨੂੰ NGT ਦੇ ਹੁਕਮਾਂ ਦੀ ਪਾਲਣਾ ਲਈ ਇਹ ਪੱਤਰ ਜਾਰੀ ਕੀਤਾ ਗਿਆ ਹੈ ਸੂਚਨਾ ਲਈ ਇਸ ਦੀ ਕਾਪੀ ਸਾਰੀ ਰੇਂਜ ਦੇ IGP, DIG ਤੇ ਲਾਅ ਐਂਡ ਆਰਡਰ ADGP ਨੂੰ ਵੀ ਭੇਜੀ ਗਈ ਹੈ। ਪੰਜਾਬ ਦੇ ਡੀਜੀਪੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧੀ ਪੰਜਾਬ ਪੁਲਿਸ ਵਿਭਾਗ ਵੱਲੋਂ CRPC ਐਕਟ 1973 ਅਨੁਸਾਰ ਧਾਰਾ 144 ਤਹਿਤ ਕਿਸੇ ਤਰ੍ਹਾਂ ਦੀ ਕਾਰਵਾਈ ਬਾਰੇ ਕੋਈ ਐਡਵਾਈਜਰੀ ਜਾਂ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗਲਤ ਸਾਈਡ ‘ਤੇ ਖੜ੍ਹੀ ਕਾਰ ਨੂੰ ਹਟਾਉਣ ਲਈ ਕਿਹਾ ਤਾਂ ਪੁਲਿਸ ਮੁਲਾਜ਼ਮ ‘ਤੇ ਚੜ੍ਹਾਈ ਗੱਡੀ, 50 ਮੀਟਰ ਤੱਕ ਘਸੀਟਿਆ
ਸਾਲ 2021 ਵਿਚ ਜਲੰਧਰ ਦੇ ਸੂਰਯ ਇਨਕਲੇਵ ਦੇ ਨਾਲ ਲੱਗਦੇ ਝਾਂਸੀ ਨਗਰ ਵਿਚ ਪਤੰਗ ਉਤਾਰਦੇ ਸਮੇਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਝੁਲਸੇ ਬੱਚੇ ਅੰਕੁਸ਼ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਆਨੰਦਪੁਰ ਸਾਹਿਬ ਵਿਚ 2 ਦਿਨ ਪਹਿਲਾਂ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਟੀਵੀ ਚੈਨਲ ਕੈਮਰਾਮੈਨੇ ਮਨਪ੍ਰੀਤ ਸਿੰਘ ਮਿੰਟੂ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਸੀ।
ਇਸੇ ਤਰ੍ਹਾਂ ਲੁਧਿਆਣਾ ਦੇ ਪਿੰਡ ਬਦੋਵਾਲ ਵਿਚ 11 ਜਨਵਰੀ 2023 ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ 8 ਸਾਲਾ ਬੱਚੇ ਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ। ਪਤੰਗ ਉਡਾਉਂਦੇ ਸਮੇਂ ਡੋਰ ਦੇ ਹਾਈ ਵੋਲਟੇਜ ਤਾਰ ਵਿਚ ਫਸਣ ਨਾਲ ਉਸ ਵਿਚ ਕਰੰਟ ਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: