ਦੇਸ਼ ਦੇ ਉੱਤਰੀ ਹਿੱਸੇ ਖਾਸ ਕਰਕੇ ਕਸ਼ਮੀਰ ਵਿਚ ਪਿਛਲੇ 24 ਘੰਟੇ ਤੋਂ ਚੱਲ ਰਹੀ ਬਰਫਬਾਰੀ ਨਾਲ ਨਾ ਸਿਰਫ ਜਨਜੀਵਨ ਪ੍ਰਭਾਵਿਤ ਹੋ ਗਿਆ ਸਗੋਂ ਕੜਾਕੇ ਦੀ ਠੰਡ ਵੀ ਹੋ ਗਈ ਹੈ। ਭਾਰੀ ਮੀਂਹ ਤੇ ਬਰਫਬਾਰੀ ਨਾਲ ਵੈਸ਼ਣੋ ਦੇਵੀ ਦੀ ਹੈਲੀਕਾਪਟਰ ਸੇਵਾ ਬੰਦ ਕਰ ਦਿੱਤੀ ਗਈ ਹੈ। ਲੈਂਡਸਲਾਈਡ ਨਾਲ ਕਈ ਰਸਤੇ ਵੀ ਬੰਦ ਹਨ।
ਹਿਮਾਚਲ ਵਿਚ ਬਰਫਬਾਰੀ ਨਾਲ 3 ਨੈਸ਼ਨਲ ਹਾਈਵੇ ਸਣੇ 194 ਸੜਕਾਂ ਬੰਦ ਰਹੀਆਂ। ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਦਿਨ ਤੇ ਰਾਤ ਦਾ ਤਾਪਮਾਨ ਘੱਟ ਹੋ ਜਾਵੇਗਾ ਤੇ ਰਾਤ ਨੂੰ ਪਾਰਾ 5 ਡਿਗਰੀ ਤੱਕ ਘੱਟ ਹੋ ਸਕਦਾ ਹੈ।
ਬਿਹਾਰ ਵਿਚ ਅਜੇ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ ਪਰ ਬਿਹਾਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ 72 ਘੰਟੇ ਤੋਂ ਨਿਕਲੀ ਧੁੱਪ ਦੇ ਪ੍ਰਭਾਵ ਨਾਲ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਦਿਨ ਤੇ ਰਾਤ ਦੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਦਿਨ ਵਿਚ ਠੰਡ ਤੋਂ ਰਾਹਤ ਰਹੀ।
ਪੱਛਮੀ ਗੜਬੜੀ ਦਾ ਅਸਰ ਖਤਮ ਹੁੰਦੇ ਹੀ ਕੜਾਕੇ ਦੀ ਸਰਦੀ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਬੀਤੀ ਸ਼ਾਮ ਤੋਂ ਹੀ ਸਰਦ ਹਵਾ ਚੱਲਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਅਗਲੇ ਕੁਝ ਦਿਨਾਂ ਵਿਚ ਕੰਪਾਉਣ ਵਾਲੀ ਸਰਦੀ ਪਵੇਗੀ। ਇਸ ਨਾਲ ਰਾਤ ਦਾ ਪਾਰਾ ਸਾਧਾਰਨ ਤੋਂ ਹੇਠਾਂ ਆ ਗਿਆ ਹੈ ਤੇ ਅਧਿਕਤਮ ਤਾਪਮਾਨ ਵਿਚ ਗਿਰਾਵਟ ਹੋਵੇਗੀ।
ਮੌਸਮ ਵਿਭਾਗ ਨੇ ਅਗਲੇ 5 ਦਿਨ 16 ਸ਼ਹਿਰਾਂ ਵਿਚ ਸੀਤ ਲਹਿਰ ਦਾ ਯੈਲੋ ਤੇ ਓਰੈਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਾਪਮਾਨ ਵਿਚ 3 ਤੋਂ 4 ਡਿਗਰੀ ਸੈਲਸੀਅਸ ਪਾਰਾ ਡਿਗਣਦਾ ਅਨੁਮਾਨ ਹੈ। ਇਸ ਪੂਰੇ ਹਫਤੇ ਜ਼ੋਰਦਾਰ ਸਰਦੀ ਪੈਣ ਦੀ ਸੰਭਾਵਨਾ ਹੈ। ਬੀਤੀ ਰਾਤ ਜ਼ਿਆਦਾਤਰ ਸ਼ਹਿਰਾਂ ਵਿਚ ਪਾਰਾ 10 ਡਿਗਰੀ ਤੋਂ ਹੇਠਾਂ ਆ ਗਿਆ ਤੇ ਜੈਸਲਮੇਰ 5.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਸ਼ਹਿਰ ਰਿਹਾ।
ਉੱਤਰ ਭਾਰਤ ਵਿਚ ਪਹੁੰਚੀ ਪੱਛਮੀ ਗੜਬੜੀ ਕਾਰਨ ਭੋਪਾਲ ਵਿਚ ਮੌਸਮ ਬਦਲ ਗਿਆ ਹੈ। ਸ਼ੁੱਕਰਵਾਰ ਨੂੰ 750 ਮੀਟਰ ਉੱਚੇ ਬੱਦਲ ਛਾਏ ਰਹੇ। ਸਵੇਰੇ ਧੁੰਦ ਰਹੀ। ਇਸ ਦੌਰਾਨ ਵਿਜ਼ੀਬਿਲਟੀ 3000 ਮੀਟਰ ਪਹੁੰਚ ਗਈ ਸੀ। ਦਿਨ ਵਿਚ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਵੀ ਚੱਲੀ। ਬੱਦਲ ਹੋਣ ਕਾਰਨ ਤਾਪਮਾਨ ਵਿਚ 2.8 ਡਿਗਰੀ ਦਾ ਵਾਧਾ ਹੋਇਆ ਜਦੋਂਕਿ ਦਿਨ ਦੇ ਤਾਪਮਾਨ ਵਿਚ 2 ਡਿਗਰੀ ਦੀ ਗਿਰਾਵਟ ਹੋਈ।
ਮੌਸਮ ਵਿਗਿਆਨਕਾਂ ਨੇ ਦੱਸਿਆ ਕਿ ਰਾਤ ਦਾ ਤਾਪਮਾਨ ਸਾਧਾਰਨ ਤੋਂ 2.1 ਡਿਗਰੀ ਜ਼ਿਆਦਾ 13 ਡਿਗਰੀ ਦਰਜ ਕੀਤਾ ਗਿਆ ਜਿਸ ਨਾਲ ਚੱਲਦੇ ਬੀਤੇ 10 ਦਿਨਾਂ ਦੇ ਮੁਾਕਬਲੇ ਰਾਤ ਨੂੰ ਥੋੜ੍ਹੀ ਰਾਹਤ ਸੀ। ਪੱਛਮੀ ਗੜਬੜੀ ਕਾਰਨ ਬਰਫਬਾਰੀ ਹੋਈ। ਬਰਫ ਪਿਘਲਣ ਨਾਲ ਇਥੇ ਸਰਦ ਹਵਾਵਾਂ ਚੱਲਣਗੀਆਂ ਤੇ ਪਾਰਾ 3-4 ਡਿਗਰੀ ਤੱਕ ਡਿੱਗ ਸਕਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਸਾਂਸਦ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ, ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ‘ਚ ਹੋਏ ਸੀ ਸ਼ਾਮਿਲ
ਛੱਤੀਸਗੜ੍ਹ ਵਿਚ ਹਵਾ ਦੀ ਦਿਸ਼ਾ ਉੱਤਰ ਤੋਂ ਬਦਲ ਕੇ ਪੱਛਮੀ ਹੋ ਗਈ ਹੈ। ਇਹ ਖੁਸ਼ਕ ਹੈ ਪਰ ਠੰਡੀ ਨਹੀਂ ਹੈ। ਪਿਛਲੇ 2-3 ਦਿਨ ਵਿਚ ਤਾਪਮਾਨ ਲਗਭਗ 3 ਡਿਗਰੀ ਤੱਕ ਵਧ ਗਿਆ ਹੈ। ਪਹਾੜਾਂ ਵਿਚ ਬਰਫਬਾਰੀ ਦਾ ਦੌਰ ਜਾਰੀ ਹੈ। ਹਿਮਾਚਲ, ਸ਼ਿਮਲਾ, ਚੰਬਾ ਕੁੱਲੂ, ਲਾਹੌਲ-ਸਪੀਤਿ, ਮੰਡੀ ਤੇ ਕਿਨੌਰ ਵਿਚ ਬਰਫਬਾਰੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: