ਵਿੱਤੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਵੱਡਾ ਐਲਾਨ ਕੀਤਾ ਹੈ। ਸ਼੍ਰੀਲੰਕਾ ਨੇ ਕਿਹਾ ਹੈ ਕਿ ਤਕਨੀਕੀ ਅਤੇ ਰਣਨੀਤਕ ਤੌਰ ‘ਤੇ ਮਜ਼ਬੂਤ ਅਤੇ ਚੰਗੀ ਤਰ੍ਹਾਂ ਸੰਤੁਲਿਤ ਰੱਖਿਆ ਬਲ ਬਣਾਉਣ ਲਈ 2030 ਤੱਕ ਆਪਣੀ ਫੌਜ ਦੀ ਮੌਜੂਦਾ ਤਾਕਤ ਨੂੰ ਅੱਧਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸਰਕਾਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਤੇ ਅਸੀਂ ਆਪਣੀ ਟੁੱਟ ਚੁੱਕੀ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਕੰਮ ਕਰ ਰਹੇ ਹਾਂ। ਦੀਵਾਲੀਆ ਹੋਣ ਤੋਂ ਬਾਅਦ ਸ਼੍ਰੀਲੰਕਾ ਅਜੇ ਵੀ ਭੋਜਨ ਅਤੇ ਈਂਧਨ ਦੀ ਕਮੀ ਨਾਲ ਜੂਝ ਰਿਹਾ ਹੈ।
ਸ਼੍ਰੀਲੰਕਾ ਵਿਚ ਫੌਜ ਦੀ ਗਿਣਤੀ 2023 ਤੱਕ 200,783 ਦੀ ਮੌਜੂਦਾ ਗਿਣਤੀ ਤੋਂ ਘਟਾ ਕੇ 1,35,000 ਕਰ ਦਿੱਤੀ ਜਾਵੇਗੀ। 2030 ਤੱਕ ਗਿਣਤੀ ਨੂੰ ਹੋਰ ਘਟਾ ਕੇ 1,00,000 ਕਰ ਦਿੱਤਾ ਜਾਵੇਗਾ। ਮੰਤਰੀ ਪ੍ਰਮਿਥ ਬੰਡਾਰਾ ਟੇਨਾਕੂਨ ਨੇ ਕਿਹਾ ਕਿ ਫੌਜੀ ਤਾਕਤ ਤੇ ਆਰਥਿਕ ਵਿਕਾਸ ਇਕ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਫੌਜੀ ਖਰਚੇ ਅਸਿੱਧੇ ਤੌਰ ‘ਤੇ ਰਾਸ਼ਟਰੀ ਅਤੇ ਮਨੁੱਖੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਆਰਥਿਕ ਵਿਕਾਸ ਲਈ ਰਾਹ ਖੋਲ੍ਹਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੀ ਰਾਸ਼ਟਰੀ ਸੁਰੱਖਿਆ ਜ਼ਰੂਰਤਾਂ ਦੇ ਅਨੁਕੂਲ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ ਸਾਲ 2030 ਤਕ ਤਕਨੀਕੀ ਤੌਰ ‘ਤੇ ਮਜ਼ਬੂਤ ਤੇ ਚੰਗੀ ਤਰ੍ਹਾਂ ਤੋਂ ਸੰਤੁਲਿਤ ਰੱਖਿਆ ਬਲ ਸਥਾਪਤ ਕਰਨ ਲਈ ਇਕ ਰਣਨੀਤਕ ਖਾਕਾ ਤਿਆਰ ਕੀਤਾ ਹੈ। ਸਾਲ 2009 ਵਿੱਚ, ਲਗਭਗ 400,000 ਲੋਕਾਂ ਨੇ ਸ਼੍ਰੀਲੰਕਾ ਦੀ ਫੌਜ ਵਿੱਚ ਸੇਵਾ ਕੀਤੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੇ ਬਣਾਇਆ ਨਵਾਂ ਰਿਕਾਰਡ, ਦੁਨੀਆ ‘ਚ ਸਭ ਤੋਂ ਵੱਧ ਸੁਣੇ ਗਏ ਰੈਪਰਸ ਦੀ ਲਿਸਟ ‘ਚ ਨਾਮ ਸ਼ਾਮਲ
ਅੰਕੜਿਆਂ ਮੁਤਾਬਕ ਸ਼੍ਰੀਲੰਕਾ ਦੀ ਮੌਜੂਦਾ ਫੌਜ ‘ਤੇ ਕੁੱਲ ਜਨਤਕ ਖਰਚ ਦਾ ਲਗਭਗ 10 ਫੀਸਦੀ ਸੀ, ਇਹ ਅੰਕੜੇ ਪਿਛਲੇ ਸਾਲ ਦੇ ਜਨਤਕ ਖਰਚ ਦੇ ਹਨ। ਸ਼੍ਰੀਲੰਕਾ ਨੇ ਇਸ ਹਫਤੇ ਚੇਤਾਵਨੀ ਦਿੱਤੀ ਸੀ ਕਿ ਨਵੇਂ ਸਾਲ ਦੀ ਸ਼ੁਰੂਆਤ ਵਿਚ ਭਾਰੀ ਟੈਕਸ ਵਾਧੇ ਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -: