ਅੱਜ ਦੇ ਦੌਰ ‘ਚ ਸਾਈਕਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਸਮੇਂ ਦੇ ਨਾਲ-ਨਾਲ ਸਾਈਕਲ ਦੀ ਕੀਮਤ, ਦਿੱਖ ਵਿੱਚ ਵੀ ਅੰਤਰ ਆਇਆ ਹੈ। ਮੌਜੂਦਾ ਸਮੇਂ ‘ਚ ਜੇਕਰ ਸਾਈਕਲ ਖਰੀਦੀ ਜਾਵੇ ‘ਤਾਂ ਘੱਟੋ-ਘੱਟ ਪੰਜ ਤੋਂ ਦਸ ਹਜ਼ਾਰ ਰੁਪਏ ਖਰਚਣੇ ਪੈਣਗੇ। ਪਰ ਇਸ ਦੌਰਾਨ ਸੋਸ਼ਲ ਮੀਡੀਆ ‘ਤੇ 90 ਸਾਲ ਪੁਰਾਣਾ ਇਕ ਬਿੱਲ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਸਾਈਕਲ ਦੀ ਕੀਮਤ 18 ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਬਿੱਲ ਨੂੰ ਸੋਸ਼ਲ ਮੀਡੀਆ ‘ਤੇ ਸੰਜੇ ਖਰੇ ਨਾਂ ਦੇ ਯੂਜ਼ਰ ਨੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- ‘ਇੱਕ ਵਾਰ ਸਾਈਕਲ ਮੇਰੇ ਦਾਦਾ ਜੀ ਦਾ ਸੁਪਨਾ ਰਿਹਾ ਹੋਵੇਗਾ। ਸਮੇਂ ਦਾ ਪਹੀਆ ਸਾਈਕਲ ਦੇ ਪਹੀਏ ਵਾਂਗ ਕਿੰਨਾ ਘੁੰਮ ਗਿਆ ਹੈ!’ ਇਸ ਤਸਵੀਰ ‘ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਸਮੇਂ ਸਾਈਕਲ ਦੀ ਕੀਮਤ ਇੰਨੀ ਹੀ ਸੀ। ਆਮਦਨ ਵੀ ਘੱਟ ਹੋਵੇਗੀ। ਇਹ ਬਿੱਲ ਕਲਕੱਤਾ ਦੀ ਇਕ ਸਾਈਕਲ ਦੀ ਦੁਕਾਨ ਦਾ ਹੈ, ਜਿਸ ਦਾ ਨਾਂ ‘ਕੁਮੁਦ ਸਾਈਕਲ ਵਰਕਸ’ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੇ ਬਣਾਇਆ ਨਵਾਂ ਰਿਕਾਰਡ, ਦੁਨੀਆ ‘ਚ ਸਭ ਤੋਂ ਵੱਧ ਸੁਣੇ ਗਏ ਰੈਪਰਸ ਦੀ ਲਿਸਟ ‘ਚ ਨਾਮ ਸ਼ਾਮਲ
ਇਸ ‘ਚ ਸਾਲ 1934 ‘ਚ ਵਿਕਣ ਵਾਲੀ ਸਾਈਕਲ ਦੀ ਕੀਮਤ ਦੇਖ ਕੇ ਜਿੱਥੇ ਬਜ਼ੁਰਗਾਂ ਨੂੰ ਆਪਣੇ ਪੁਰਾਣੇ ਦਿਨਾਂ ਦੀ ਯਾਦ ਆ ਗਈ, ਉਥੇ ਹੀ ਅੱਜ ਦੇ ਨੌਜਵਾਨ ਕਾਫੀ ਹੈਰਾਨ ਹਨ। ਇਸ ਪੋਸਟ ‘ਤੇ ਲੋਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ 1977 ਵਿੱਚ ਜਦੋਂ ਉਹ ਇੰਜਨੀਅਰਿੰਗ ਕਾਲਜ ਵਿੱਚ ਦਾਖਲ ਹੋਇਆ ਸੀ ਤਾਂ ਉਸਨੇ 325 ਰੁਪਏ ਵਿੱਚ ਇੱਕ ਸਾਈਕਲ ਖਰੀਦਿਆ ਸੀ। ਇੱਕ ਯੂਜ਼ਰ ਨੇ ਲਿਖਿਆ- ਅਸਲ ਵਿੱਚ ਦੇਸ਼ ਹੁਣ ਕਿੰਨਾ ਬਦਲ ਗਿਆ ਹੈ। ਅੱਜ ਦੇ ਸਮੇਂ ਵਿੱਚ 18 ਰੁਪਏ ਵਿੱਚ ਸੀਟ ਵੀ ਨਹੀਂ ਮਿਲਦੀ, ਸਾਈਕਲ ਤਾਂ ਬਹੁਤ ਦੂਰ ਦੀ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ -: