ਮੁੰਬਈ ਵਿਚ ਇਕ ਵਿਅਕਤੀ ਨੇ ਆਪਣੇ ਲਿਵ ਇਨ ਪਾਰਟਨਰ ਦੇ ਉਪਰ ਤੇਜ਼ਾਬ ਸੁੱਟ ਦਿੱਤਾ। ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਜਦੋਂ ਮਹਿਲਾ ਪਾਣੀ ਦੀ ਟੈਂਕੀ ਭਰਨ ਲਈ ਆਈ ਸੀ। ਇਸੇ ਦੌਰਾਨ ਦੋਸ਼ੀ ਬਾਹਰ ਤੋਂ ਆਇਆ ਤੇ ਪਾਰਟਨਰ ਦੇ ਉਪਰ ਤੇਜ਼ਾਬ ਸੁੱਟ ਦਿੱਤਾ।
ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਮਹੇਸ਼ ਪੁਜਾਰੀ ਵਜੋਂ ਹੋਈ ਹੈ। ਦੋਸ਼ੀ 62 ਸਾਲ ਦਾ ਹੈ ਜਦੋਂ ਕਿ ਉਸ ਦੀ ਲਿਵ-ਇਨ ਪਾਰਟਨਰ 54 ਸਾਲ ਦੀ ਹੈ। ਦੋਵੇਂ ਕਲਬਾਦੇਵੀ ਕੋਲ ਇਕ ਚਾਲ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ : ਕਦੇ ਇੱਕ ਚਾਕਲੇਟ ਦੀ ਕੀਮਤ ‘ਚ ਮਿਲ ਜਾਂਦਾ ਸੀ ਸੋਨਾ, 60 ਸਾਲ ਪੁਰਾਣਾ ਬਿੱਲ ਸੋਸ਼ਲ ਮੀਡੀਆ ‘ਤੇ ਵਾਇਰਲ
ਲੋਕਮਾਨਯ ਤਿਲਕ ਮਾਰਗ ਪੁਲਿਸ ਨੇ ਦੱਸਿਆ ਕਿ ਪੁਜਾਰੀ ਦਾ ਆਪਣੀ ਪਾਰਟਨਰ ਨਾਲ ਝਗੜਾ ਹੋਇਆ ਸੀ ਜਿਸ ਦੇ ਬਾਅਦ ਉਹ ਤੇਜ਼ਾਬ ਲੈ ਕੇ ਆਇਆ ਤੇ ਮਹਿਲਾ ਦੇ ਉਪਰ ਪਾ ਦਿੱਤਾ। ਤੇਜ਼ਾਬ ਨਾਲ ਝੁਲਸੀ ਮਹਿਲਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਸੀਨੀਅਰ ਪੁਲਿਸ ਇੰਸਪੈਕਟਰ ਜੋਤੀ ਦੇਸਾਈ ਨੇ ਦੱਸਿਆ ਕਿ ਸਾਡੀ ਟੀਮ ਮੌਕੇ ‘ਤੇ ਪਹੁੰਚੀ ਤੇ 15 ਮਿੰਟ ਦੇ ਅੰਦਰ ਦੋਸ਼ੀ ਨੂੰ ਫੜ ਲਿਆ। ਅਧਿਕਾਰੀਆਂ ਮੁਤਾਬ ਦੋਵੇਂ 25 ਸਾਲ ਤੋਂ ਨਾਲ ਰਹੇ ਸਨ। ਪੁਜਾਰੀ ਦੀ ਨਸ਼ੇ ਦੀ ਆਦਤ ਦੇ ਚੱਲਦੇ ਦੋਵਾਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























