ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚ ਵੀਰਵਾਰ ਨੂੰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਸੀ। ਜਦੋਂ ਅਮੇਜਨ ਦੇ ਕੋ-ਫਾਊਂਡਰ ਜੇਫ ਬੇਜੋਸ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ ਪਰ ਉਹ 24 ਘੰਟੇ ਵੀ ਕੁਰਸੀ ‘ਤੇ ਨਹੀਂ ਟਿਕ ਸਕੇ ਤੇ ਗੌਤਮ ਅਡਾਨੀ ਨੇ ਲੰਬੀ ਛਲਾਂਗ ਲਗਾਉਂਦੇ ਹੋਏ ਤੀਜੇ ਪਾਇਦਾਨ ‘ਤੇ ਦੁਬਾਰਾ ਕਬਜ਼ਾ ਜਮ੍ਹਾ ਲਿਆ ਹੈ।
ਵੀਰਵਾਰ ਨੂੰ ਗੌਤਮ ਅਡਾਨੀ ਦੇ ਸ਼ੇਅਰਾਂ ਵਿਚ ਆਈ ਗਿਰਾਵਟ ਦੇ ਚੱਲਦਿਆਂ ਉਨ੍ਹਾਂ ਦੀ ਨੈਟਵਰਥ ਘੱਟ ਹੋ ਕੇ 118 ਅਰਬ ਡਾਲਰ ‘ਤੇ ਆ ਗਈ ਸੀ। ਇਸੇ ਦੌਰਾਨ ਅਮੇਜਨ ਦੇ ਜੇਫ ਬੇਜੋਸ ਦੀ ਜਾਇਦਾਦ ਵਿਚ ਜ਼ੋਰਦਾਰ 5.23 ਅਰਬ ਡਾਲਰ ਦਾ ਵਾਧਾ ਹੋਇਆ ਸੀ ਤੇ ਟੌਪ-10 ਅਮੀਰਾਂ ਦੀ ਲਿਸਟ ਵਿਚ ਫੇਰਬਦਲ ਹੋ ਗਿਆ ਸੀ।
ਬੀਤੇ 24 ਘੰਟਿਆਂ ਦੇ ਅੰਦਰ ਹੀ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਵਿਚ ਵਾਧਾ ਹੋ ਗਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਨੈਟਵਰਥ ਵਧ ਕੇ 119 ਅਰਬ ਡਾਲਰ ਹੋ ਗਈ। ਇਸ ਅੰਕੜੇ ਦੇ ਨਾਲ ਅਡਾਨੀ ਗਰੁੱਪ ਦੇ ਚੇਅਰਮੈਨ ਫਿਰ ਤੋਂ ਅਮੀਰਾਂ ਦੀ ਲਿਸਟ ਵਿਚ ਤੀਜੇ ਨੰਬਰ ‘ਤੇ ਆ ਗਏ ਜਦੋਂ ਕਿ 118 ਅਰਬ ਡਾਲਰ ਦੀ ਨੈਟਵਰਥ ਨਾਲ ਬੇਜੋਸ ਫਿਰ ਚੌਥੇ ਨੰਬਰ ‘ਤੇ ਚਲੇ ਗਏ।
ਬੀਤੇ ਸਾਲ 2022 ਵਿਚ ਗੌਤਮ ਅਡਾਨੀ ਇਕੋ ਇਕ ਅਜਿਹੇ ਅਰਬਪਤੀ ਸਨ ਜਿਨ੍ਹਾਂ ਨੇ ਤਾਬੜਤੋੜ ਕਮਾਈ ਕਰਦੇ ਹੋਏ ਆਪਣੀ ਜਾਇਦਾਦ ਵਿਚ ਵਾਧਾ ਕੀਤਾ ਸੀ। ਸਾਲ ਭਰ ਵਿਚ ਉਨ੍ਹਾਂ ਦੀ ਨੈਟਵਰਥ ਵਿਚ ਲਗਭਗ 40 ਅਰਬ ਡਾਲਰ ਦਾ ਵਾਧਾ ਹੋਇਆ ਸੀ। ਇਹੀ ਨਹੀਂ ਉਹ ਨੰਬਰ-2 ਅਮੀਰ ਦੀ ਕੁਰਸੀ ‘ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਸੰਤੋਖ ਸਿੰਘ ਦੇ ਬੇਟੇ ਨੇ ਡਾਕਟਰਾਂ ‘ਤੇ ਲਾਏ ਦੋਸ਼, ਕਿਹਾ– ਪੰਪ ਲਗਾਉਣ ‘ਤੇ ਸਾਹ ਲੈ ਰਹੇ ਸਨ ਪਿਤਾ MP ਚੌਧਰੀ
ਦੂਜਾ ਸਭ ਤੋਂ ਵੱਡਾ ਬਦਲਾਅ ਉਦੋਂ ਦੇਖਣ ਨੂੰ ਮਿਲਿਆ ਸੀ ਜਦੋਂ 2021 ਤੋਂ ਲਗਾਤਾਰ ਦੁਨੀਆ ਦੇ ਨੰਬਰ ਇਕ ਅਰਬਪਤੀ ਰਹੇ ਟੇਸਲਾ ਸੀਈਓ ਏਲੋਨ ਮਸਕ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ਼ ਫਰਾਂਸ ਦੇ ਅਰਬਪਤੀ ਬਰਨਾਰਡ ਅਨਾਰਟ ਨੇ ਖੋਹ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: