ਬਹੁਜਨ ਸਮਾਜ ਪਾਰਟੀ ਸਾਲ 2023 ਵਿਚ ਹੋਣ ਵਾਲੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ। ਇਸ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਬਸਪਾ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਲਖਨਊ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ 2023 ਵਿਚ ਕਰਨਾਟਕ ਮੱਧਪ੍ਰਦੇਸ਼, ਛੱਤੀਸਗੜ੍ਹ ਤੇ ਜਿਥੇ ਵੀ ਚੋਣਾਂ ਹੋਣਗੀਆਂ ਬਸਪਾ ਸਾਰੀਆਂ ਚੋਣਾਂ ਇਕੱਲੇ ਲੜੇਗੀ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਵਿਚ ਵੀ ਬਸਪਾ ਕਿਸੇ ਨਾਲ ਗਠਜੋੜ ਨਹੀਂ ਕਰੇਗੀ। ਇਸ ਦੇ ਨਾਲ ਹੀ ਮਾਇਆਵਤੀ ਨੇ ਇਸ ਦੌਰਾਨ ਸਮਾਜਵਾਦੀ ਪਾਰਟੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਪਾ ਸਰਕਾਰ ਨੇ ਸੰਸਦ ਵਿਚ ਐੱਸਸੀ ਤੇ ਐੱਸਟੀ ਰਾਖਵਾਂਕਰਨ ਪਾਸ ਨਹੀਂ ਹੋਣ ਦਿੱਤਾ ਸਗੋਂ ਉਸ ਨੇ ਸੰਸਦ ਵਿਚ ਬਿੱਲ ਦਾ ਪਰਚਾ ਵੀ ਫਾੜਿਆ। ਬਸਪਾ ਸਰਕਾਰ ਵਿਚ ਐੱਸਸੀ-ਐੱਸਟੀ ਐਕਟ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਗਿਆ। ਬਸਪਾ ਨੇ ਸੰਤਾਂ-ਗੁਰੂਆਂ ਦਾ ਵੀ ਆਦਰ-ਸਨਮਾਨ ਕੀਤਾ, ਹਾਲਾਂਕਿ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਵਿਚ ਅਜਿਹਾ ਨਹੀਂ ਹੋਇਆ।
ਮਾਇਆਵਤੀ ਨੇ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਸਪਾ ਨੂੰ ਸੱਤਾ ਵਿਚ ਜ਼ਰੂਰ ਲਿਆਉਣਾ ਹੋਵੇਗਾ ਉਦੋਂ ਬਾਬਾ ਸਾਹਿਬ ਦੇ ਦਿੱਤੇ ਹੋਏ ਕਾਨੂੰਨਾਂ ਦਾ ਲਾਭ ਮਿਲ ਸਕਦਾ ਹੈ ਅਤੇ ਇਹ ਲੋਕ ਆਪਣੇ ਆਤਮ ਸਨਮਾਨ ਦੀ ਜ਼ਿੰਦਗੀ ਜੀਅ ਸਕਦੇ ਹਨ। ਜੇਕਰ ਇਹ ਅਜਿਹਾ ਕਰਦੇ ਹਨ ਤਾਂ ਇਹ ਮੇਰੇ ਲਈ ਜਨਮਦਿਨ ਦਾ ਸਭ ਤੋਂ ਅਹਿਮ ਤੋਹਫਾ ਹੋਵੇਗਾ। ਇਸ ਤੋਂ ਜ਼ਿਆਦਾ ਮੈਨੂੰ ਉਨ੍ਹਾਂ ਤੋਂ ਕੁਝ ਹੋਰ ਨਹੀਂ ਚਾਹੀਦਾ।
ਇਹ ਵੀ ਪੜ੍ਹੋ : PM ਮੋਦੀ ਨੇ ਦੇਸ਼ ਨੂੰ ਦਿੱਤੀ 8ਵੀਂ ਵੰਦੇ ਭਾਰਤ ਟ੍ਰੇਨ ਦੀ ਸੌਗਾਤ, ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਬਸਪਾ ਸੁਪਰੀਮੋ ਮੁਖੀ ਨੇ ਕਾਂਗਰਸ ਤੇ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ। ਬਸਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੇਂਦਰ ਵਿਚ ਲੰਮੇ ਸਮੇਂ ਤੱਕ ਰਹਿਣ ਦੇ ਬਾਅਦ ਵੀ ਮੰਡਲ ਕਮਿਸ਼ਨ ਨੂੰ ਲਾਗੂ ਨਹੀਂ ਹੋਣ ਦਿੱਤਾ। ਹੁਣ ਭਾਜਪਾ ਵੀ ਇਹੀ ਕਰ ਰਹੀ ਹੈ। ਰਾਖਵੇਂਕਰਨ ਦੇ ਹੱਕ ਨੂੰ ਮਾਰ ਰਹੇ ਹਨ। ਜਿਸ ਕਾਰਨ ਇਸ ਵਾਰ ਬਾਡੀ ਚੋਣਾਂ ਪ੍ਰਭਾਵਿਤ ਹੋਈਆਂ ਹਨ। SP ਨੇ ਵੀ ਹਮੇਸ਼ਾ ਧੋਖਾਧੜੀ ਦਾ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: