ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ ਦਿਨਾ ਬੈਠਕ ਅੱਜ ਦਿੱਲੀ ਦੇ NDMC ਕਨਵੈਨਸ਼ਨ ਸੈਂਟਰ ਵਿਚ ਸ਼ੁਰੂ ਹੋਈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸਭ ਤੋਂ ਪਹਿਲਾਂ ਸੂਬਾ ਸਕੱਤਰਾਂ ਵੱਲੋਂ ਪੇਸ਼ ਰਿਪੋਰਟਾਂ ਦੀ ਸਮੀਖਿਆ ਕੀਤੀ। ਅੱਜ ਸ਼ਾਮ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਸਰਦਾਰ ਪਟੇਲ ਚੌਕ ਤੋਂ ਸੰਸਦ ਮਾਰਗ ਸਥਿਤ ਬੈਠਕ ਵਾਲੀ ਥਾਂ ਤੱਕ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਵਿਚ ਭਾਰੀ ਗਿਣਤੀ ਵਿਚ ਭਾਜਪਾ ਵਰਕਰ ਸ਼ਾਮਲ ਹੋਏ।
ਭਾਜਪਾ ਨੇ ਅੱਜ 3 ਵਜੇ ਤੋਂ ਸੰਸਦ ਮਾਰਗ ‘ਤੇ ਪਟੇਲ ਚੌਕ ਤੋਂ ਜੈਸਿੰਘ ਰੋਡ ਜੰਕਸ਼ਨ ਤੱਕ ਰੋਡ ਸ਼ੋਅ ਕੱਢਿਆ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਇਸ ਦੇ ਮੱਦੇਨਜ਼ਰ ਪੂਰਾ ਮਾਰਗ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਨਾਲ ਸਜ ਗਿਆ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਵੱਖ-ਵੱਖ ਝਾਕੀਆਂ ਲਗਾਈਆਂ ਗਈਆਂ।
ਰੋਡ ਸ਼ੋਅ ਵਿਚ ਵੱਡੀ ਗਿਣਤੀ ਵਿਚ ਪਾਰਟੀ ਨੇਤਾਵਾਂ ਤੇ ਵਰਕਰਾਂ ਦੇ ਸ਼ਾਮਲ ਹੋਣ ਦੇ ਮੱਦੇਨਜ਼ਰ ਨਵੀਂ ਦਿੱਲੀ ਟ੍ਰੈਫਿਕ ਪੁਲਿਸ ਨੇ ਸੰਸਦ ਮਾਰਗ ਦੇ ਆਸ-ਪਾਸ ਕੁਝ ਰਸਤਿਆਂ ਲਈ ਆਵਾਜਾਈ ਨੂੰ ਬੰਦ ਕਰ ਦਿੱਤਾ। ਕੁਝ ਰਸਤਿਆਂ ‘ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ। ਲੋਕਾਂ ਤੋਂ ਇਸ ਦੌਰਾਨ ਨਵੀਂ ਦਿੱਲੀ ਦੇ ਆਸ-ਪਾਸ ਆਉਣ ਤੋਂ ਬਚਣ ਤੇ ਬਦਲਵੇਂ ਰੂਟਾਂ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਐਕਟਿਵਾ ਸਵਾਰਾਂ ਨੇ ਟ੍ਰੈਫਿਕ ਪੁਲਿਸ ਦੀ ਕੀਤੀ ਕੁੱਟਮਾਰ, ਦੋਵੇਂ ਮੁਲਜ਼ਮ ਗ੍ਰਿਫਤਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੈਗਾ ਰੋਡ ਸ਼ੋਅ ‘ਤੇ ਸਿਆਸਤ ਤੇਜ਼ ਹੋ ਗਿਆ ਹੈ। ਕਾਂਗਰਸ ਨੇ ਭਾਜਪਾ ਦੇ ਰੋਡ ਸ਼ੋਅ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਭਾਰਤ ਜੋੜੋ ਯਾਤਰਾ ਦੀ ਬੌਖਲਾਹਟ ਹੈ। ਕਾਂਗਰਸ ਤੋਂ ਰਾਜ ਸਭਾ ਸਾਂਸਦ ਜੈਰਾਮ ਰਮੇਸ਼ ਨੇ ਦਿੱਲੀ ਵਿਚ ਹੋਣ ਵਾਲੇ ਪੀਐੱਮ ਮੋਦੀ ਦੇ ਰੋਡ ਸ਼ੋਅ ‘ਤੇ ਤੰਜ ਕੱਸਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਸਫਲਤਾ ਨੇ ਪੀਐੱਮ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: