ਦਿੱਲੀ ਦੇ ਕੰਝਾਵਲਾ ਮਾਮਲੇ ਵਿਚ ਪੁਲਿਸ ਦੋਸ਼ੀਆਂ ਖਿਲਾਫ ਹੱਤਿਆ ਦੀ ਧਾਰਾ ਯਾਨੀ 302 ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਦੋਸ਼ੀਆਂ ਦੇ ਵਕੀਲ ਨੇ ਦੱਸਿਆ ਸੀ ਕਿ ਪੁਲਿਸ ਨੇ ਕੋਰਟ ਵਿਚ ਮੌਖਿਕ ਤੌਰ ‘ਤੇ ਇਹ ਜਾਣਕਾਰੀ ਦਿੱਤੀ ਹੈ।
ਅੱਜ ਦੋਸ਼ੀ ਆਸ਼ੂਤੋਸ਼ ਭਾਰਦਵਾਜ ਨੂੰ ਜ਼ਮਾਨਤ ਮਿਲ ਗਈ ਹੈ। ਰੋਹਿਣੀ ਕੋਰਟ ਨੇ ਆਸ਼ੂਤੋਸ਼ ਨੂੰ 50,000 ਦੀ ਬੇਲ ਬਾਂਡ ‘ਤੇ ਜ਼ਮਾਨਤ ਦਿੱਤੀ ਹੈ। ਰੋਹਿਣੀ ਕੋਰਟ ਨੇ ਸ਼ਰਤ ਲਗਾਉਂਦੇ ਹੋਏ ਕਿਹਾ ਕਿ ਆਸ਼ੂਤੋਸ਼ ਬਿਨਾਂ ਕੋਰਟ ਦੀ ਇਜਾਜ਼ਤ ਦੇ ਦਿੱਲੀ ਤੋਂ ਬਾਹਰ ਨਹੀੰ ਜਾਵੇਗਾ।
ਕੋਰਟ ਨੇ ਦੋਸ਼ੀ ਆਸ਼ੂਤੋਸ਼ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ। ਨਾ ਹੀ ਉਹ ਕਿਸੇ ਗਵਾਹ ਨਾਲ ਸੰਪਰਕ ਕਰ ਸਕਦਾ ਹੈ। ਰੋਹਿਣੀ ਕੋਰਟ ਨੇ ਆਸ਼ੂਤੋਸ਼ ਭਾਰਦਵਾਜ ਦੀ ਜ਼ਮਾਨਤ ਪਟੀਸ਼ਨ ‘ਤੇ ਸੋਮਵਾਰ ਨੂੰ ਫੈਸਲਾ ਸੁਰੱਖਿਅਤ ਰੱਖਿਆ ਸੀ।
ਦੱਸ ਦੇਈਏ ਕਿ ਅੰਜਲੀ ਆਪਣੀ ਦੋਸਤ ਨਿਧੀ ਨਾਲ ਨਵੇਂ ਸਾਲ ਦੇ ਪਹਿਲੇ ਹੀ ਦਿਨ ਤੜਕੇ ਅੰਜਲੀ ਦੀ ਸਕੂਟੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ ਤੇ ਉਹ ਕਾਰ ਵਿਚ ਫਸ ਗਈ ਸੀ ਜਿਸ ਦੇ ਬਾਅਦ ਦੋਸ਼ੀ ਉਸ ਨੂੰ ਲਗਭਗ 12 ਕਿਲੋਮੀਟਰ ਤੱਕ ਸੁਲਤਾਨਪੁਰ ਤੋਂ ਕੰਝਾਵਲਾ ਤੱਕ ਸੜਕਾਂ ‘ਤੇ ਘਸੀਟਦੇ ਰਹੇ।
ਇਹ ਵੀ ਪੜ੍ਹੋ : ‘ਨਵੀਂ ਖੇਤੀ ਨੀਤੀ ਤਿਆਰ ਕਰਨ ਲਈ 11 ਮੈਂਬਰੀ ਖੇਤੀ ਮਾਹਿਰਾਂ ਦੀ ਕਮੇਟੀ ਗਠਿਤ ਕਰਨ ਦਾ ਨੋਟੀਫਿਕੇਸ਼ਨ ਜਾਰੀ’ : ਧਾਲੀਵਾਲ
ਮ੍ਰਿਤਕ ਅੰਜਲੀ ਨਾਲ ਆਖਰੀ ਸਮੇਂ ਸਕੂਟੀ ‘ਤੇ ਮੌਜੂਦ ਨਿਧੀ ਨੇ ਦੱਸਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਇਸ ਕਾਰਨ ਸਕੂਟੀ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀ। ਅਸੀਂ ਪਾਰਟੀ ਦੇ ਬਾਅਦ ਹੋਟਲ ਤੋਂ ਨਿਕਲੇ ਤੇ ਰਸਤੇ ਵਿਚ ਐਕਸੀਡੈਂਟ ਹੋ ਗਿਆ। ਉਹ ਡਰ ਗਈ ਤੇ ਘਰ ਚਲੀ ਗਈ।
ਨਿਧੀ ਦੇ ਬਿਆਨ ‘ਤੇ ਅੰਜਲੀ ਦੀ ਮਾਂ ਨੇ ਕਿਹਾ ਸੀ ਕਿ ਉਹ ਸਹੀ ਜਾਣਕਾਰੀ ਨਹੀਂ ਦੇ ਰਹੀ ਹੈ। ਨਾਲ ਹੀ ਸਵਾਲ ਕੀਤਾ ਸੀ ਕਿ ਉਹ ਪੁਲਿਸ ਕੋਲ ਕਿਉਂ ਨਹੀਂ ਗਈ। ਇਸ ਤੋਂ ਇਲਾਵਾ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: