ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਦੀ ਵਿਧਵਾ ਪਤਨੀ ਵੱਲੋਂ ਆਪਣੇ ਪਤੀ ਦੀ ਮੌਤ ਦੇ ਬਾਅਦ ਗੋਦ ਲਿਆ ਗਿਆ ਬੱਚਾ ਪਰਿਵਾਰਕ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ। ਅਦਾਲਤ ਨੇ ਕਿਹਾ ਕਿ ਹਿੰਦੂ ਐਡਾਪਸ਼ਨ ਐਂਡ ਮੈਂਟੀਨੈਂਸ ਐਕਟ 1956 ਦੀ ਧਾਰਾ 8 ਤੇ 12 ਇਕ ਹਿੰਦੂ ਮਹਿਲਾ ਨੂੰ ਇਜਾਜ਼ਤ ਦਿੱਤੀ ਹੈ। ਜੇਕਰ ਮਹਿਲਾ ਨਾਬਾਲਗ ਜਾਂ ਮਾਨਸਿਕ ਤੌਰ ‘ਤੇ ਸਿਹਤਮੰਦ ਨਹੀਂ ਹੈ ਤਾਂ ਉਹ ਇਕ ਮੁੰਡਾ ਜਾਂ ਕੁੜੀ ਨੂੰ ਗੋਦ ਲੈ ਸਕਦੀ ਹੈ।
ਇਸ ਐਕਟ ਤਹਿਤ ਹਿੰਦੂ ਮਹਿਲਾ ਆਪਣੇ ਪਤੀ ਦੀ ਸਹਿਮਤੀ ਦੇ ਬਿਨਾਂ ਬੱਚਾ ਜਾਂ ਬੱਚੀ ਨੂੰ ਗੋਦ ਨਹੀਂ ਲੈ ਸਕਦੀ। ਹਾਲਾਂਕਿ ਹਿੰਦੂ ਵਿਧਵਾ, ਤਲਾਕਸ਼ੁਦਾ ਮਹਿਲਾ ਜਾਂ ਮਾਨਸਿਕ ਤੌਰ ਤੋਂ ਕਮਜ਼ੋਰ ਮਹਿਲਾ ਨਾਲ ਇਹ ਸ਼ਰਤ ਲਾਗੂ ਨਹੀਂ ਹੁੰਦੀ। ਸੁਪਰੀਮ ਕੋਰਟ ਦੇ ਜਸਟਿਸ ਕੇਐੱਮ ਜੋਸੇਫ ਤੇ ਬੀਵੀ ਨਾਗਰਤਨ ਦੀ ਬੈਂਚ ਨੇ 30 ਨਵੰਬਰ 2015 ਦੇ ਬਾਂਬੇ ਹਾਈਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਕੇਂਦਰੀ ਸਿਵਲ ਸੇਵਾ ਨਿਯਮ, 1972 ਤਹਿਤ ਗੋਦ ਲਿਆ ਬੱਚਾ ਪਰਿਵਾਰਕ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ।
ਬੈਂਚ ਨੇ ਕਿਹਾ ਕਿ ਇਹ ਵਿਵਸਥਾ ਅਪੀਲਕਰਤਾ ਰਾਮ ਸ਼੍ਰੀਧਰ ਚਿਮੁਰਕਰ ਦੇ ਵਕੀਲ ਦੇ ਸੁਝਾਅ ਮੁਤਾਬਕ ਵਿਸਤ੍ਰਿਤ ਨਹੀਂ ਕੀਤਾ ਜਾ ਸਕਦਾ। ਇਹ ਜ਼ਰੂਰੀ ਹੈ ਕਿ ਪਰਿਵਾਰ ਪੈਨਸ਼ਨ ਦੇ ਫਾਇਦੇ ਦਾ ਦਾਇਰਾ ਸਰਕਾਰੀ ਮੁਲਾਜ਼ਮ ਦੇ ਜੀਵਨ ਕਾਲ ਦੌਰਾਨ ਕਾਨੂੰਨੀ ਤੌਰ ‘ਤੇ ਗੋਦ ਲਏ ਗਏ ਪੁੱਤਰਾਂ ਜਾਂ ਪੁੱਤਰੀਆਂ ਤਕ ਹੀ ਸੀਮਤ ਹੋਵੇ।
ਬੈਂਚ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਦੇ ਦੇਹਾਂਤ ਤੋਂ ਬਾਅਦ ਪੈਦਾ ਹੋਏ ਬੱਚੇ ਤੇ ਉਸ ਦੇ ਦੇਹਾਂਤ ਤੋਂ ਬਾਅਦ ਗੋਦ ਲਏ ਗਏ ਬੱਚੇ ਦੇ ਅਧਿਕਾਰ ਪੂਰੀ ਤਰ੍ਹਾਂ ਤੋਂ ਵੱਖਰੇ ਹਨ। ਬੈਂਚ ਵੱਲੋਂ ਫੈਸਲਾ ਲਿਖਣ ਵਾਲੇ ਜਸਟਿਸ ਨਾਗਰਤਨਾ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਮ੍ਰਿਤਕ ਸਰਕਾਰੀ ਮੁਲਾਜ਼ਮ ਦਾ ਗੋਦ ਲਏ ਬੱਚੇ ਨਾਲ ਕੋਈ ਰਿਸ਼ਤਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਹਾਊਸਿੰਗ ਬੋਰਡ ‘ਚ ਪੇਸ਼ੀ ਦੌਰਾਨ ਡਿੱਗਿਆ ਵਿਅਕਤੀ, IAS ਨੇ ਇੰਝ ਬਚਾਈ ਜਾਨ
ਸ਼੍ਰੀਧਰ ਚਿਮੁਰਕਰ ਨਾਗਪੁਰ ਵਿਚ ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ ਵਿਚ ਸੁਪਰਡੈਂਟ ਵਜੋਂ ਕੰਮ ਕਰਦੇ ਸਨ ਤੇ 1993 ਵਿਚ ਰਿਟਾਇਰ ਹੋਏ। ਸਾਲ 1994 ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਾਯਾ ਮੋਤਘਰੇ ਨੇ ਅਪੀਲਕਰਤਾ ਚਿਮੁਰਕਰ ਨੂੰ 6 ਅਪ੍ਰੈਲ 1996 ਨੂੰ ਗੋਦ ਲਿਆ। ਇਸ ਦੇ ਬਾਅਦ 1998 ਵਿਚ ਮੋਟਘਰੇ ਨੇ ਚੰਦਰ ਪ੍ਰਕਾਸ਼ ਨਾਲ ਵਿਆਹ ਕਰ ਲਿਆ ਤੇ ਨਵੀਂ ਦਿੱਲੀ ਵਿਚ ਨਾਲ ਰਹਿਣ ਲੱਗੇ। ਗੋਦ ਲਏ ਪੁੱਤਰ ਨੇ ਮ੍ਰਿਤਕ ਸਰਕਾਰੀ ਮੁਲਾਜ਼ਮ ਸ਼੍ਰੀਧਰ ਚਿਮੁਰਕਰ ਦੇ ਪਰਿਵਾਰ ਤੋਂ ਪੈਨਸ਼ਨ ਦਾ ਦਾਅਵਾ ਕੀਤਾ ਜਿਸ ਨੂੰ ਸਰਕਾਰ ਨੇ ਇਸ ਆਧਾਰ ‘ਤੇ ਖਾਰਜ ਕਰ ਦਿੱਤਾ ਕਿ ਮੌਤ ਦੋਂ ਬਾਅਦ ਸਰਕਾਰੀ ਮੁਲਾਜ਼ਮ ਦੀ ਵਿਧਵਾ ਵੱਲੋਂ ਗੋਦ ਲਏ ਗਿਆ ਬੱਚਾ ਪਰਿਵਾਰ ਦੀ ਪੈਨਸ਼ਨ ਹਾਸਲ ਕਰਨ ਦੇ ਹੱਕਦਾਰ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: