ਸਕੂਟ ਏਅਰਲਾਈਨਸ ਵੱਲੋਂ ਅੰਮ੍ਰਿਤਸਰ ਏਅਰਪੋਰਟ ‘ਤੇ ਛੱਡ ਗਏ 31 ਯਾਤਰੀਆਂ ਤੋਂ ਮਾਫੀ ਮੰਗੀ ਹੈ। ਇੰਨਾ ਹੀ ਨਹੀਂ, ਡਾਇਰੈਕਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਵੀ ਇਸ ਮਾਮਲੇ ਵਿਚ ਰਿਪੋਰਟ ਮੰਗੀ ਹੈ ਤੇ ਜਾਂਚ ਵੀ ਸ਼ੁਰੂ ਕੀਤਾ ਗਿਆ ਹੈ।
18 ਜਨਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਉਤੇ 32 ਯਾਤਰੀ ਨੂੰ ਛੱਡ ਸਕੂਟ ਦੀ ਫਲਾਈਟ ਸਿੰਗਾਪੁਰ ਲਈ ਰਵਾਨਾ ਹੋ ਗਈ ਸੀ। ਏੇਅਰਪੋਰਟ ਡਾਇਰੈਕਟਰ ਵੀਕੇ ਸੇਠ ਮੁਤਾਬਕ ਪਹਿਲਾਂ ਫਲਾਈਟ ਦਾ ਸਮਾਂ 8 ਵਜੇ ਸੀ ਪਰ ਉਸ ਨੂੰ ਰੈ-ਸ਼ੈਡਿਊਲ ਕਰ ਦਿੱਤਾ ਗਿਆ। ਫਲਾਈਟ ਸਮੇਂ ਤੋਂ ਲਗਭਗ 4 ਘੰਟੇ ਪਹਿਲਾਂ 3.55 ਵਜੇ ਉਡ ਗਈ। ਏਅਰਲਾਈਨਸ ਨੇ ਯਾਤਰੀਆਂ ਨੂੰ ਈ-ਮੇਲ ਭੇਜੀ ਸੀ ਪਰ ਇਕ ਏਜੰਟ ਦੇ ਸਾਰੇ 32 ਯਾਤਰੀ ਰਹਿ ਗਏ।
ਅੰਮ੍ਰਿਤਸਰ ਏਅਰਪੋਰਟ ਤੋਂ ਉਸ ਦਿਨ ਦੁਪਿਹਰ 263 ਯਾਤਰੀਆਂ ਨੇ ਉਡਾਣ ਭਰੀ ਸੀ ਪਰ 32 ਯਾਤਰੀ ਸਿੰਗਾਪੁਰ ਜਾਣ ਤੋਂ ਰਹਿ ਗਏ ਸਨ। ਰਾਤ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਦੇ ਬਾਅਦ ਯਾਤਰੀ ਵਾਪਸ ਚਲੇ ਗਏ ਤੇ DGCA ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਅਪ੍ਰੈਲ ਤੋਂ ਕਬਾੜ ਹੋ ਜਾਣਗੀਆਂ ਸਾਰੀਆਂ ਸਰਕਾਰੀ ਗੱਡੀਆਂ, ਰਜਿਸਟ੍ਰੇਸ਼ਨ ਵੀ ਹੋਵੇਗੀ ਰੱਦ, ਨੋਟੀਫਿਕੇਸ਼ਨ ਜਾਰੀ
ਹੰਗਾਮੇ ਦੇ ਬਾਅਦ ਅੰਮ੍ਰਿਤਸਰ ਏਅਰਪੋਰਟ ‘ਤੇ ਹੋਈ ਘਟਨਾ ਨੂੰ ਲੈ ਕੇ ਸਕੂਟ ਏਅਰਲਾਈਨਸ ਨੇ ਮਾਫੀ ਮੰਗੀ ਹੈ। ਏਅਰਪਾਲਈਨਸ ਨੇ ਕਿਹਾ ਕਿ ਉਹ ਲੋਕਾਂ ਨੂੰ ਹੋਈ ਅਸਹੂਲਤ ਲਈ ਮਾਫੀ ਮੰਗਦੇ ਹਨ। ਯਾਤਰੀ ਦੀ ਮੁਸ਼ਕਲ ਦਾ ਹੱਲ ਕੱਢਿਆ ਜਾ ਰਿਹਾ ਹੈ। ਡੀਜੀਸੀਏ ਨੇ ਇਸ ਘਟਨਾ ਦੇ ਬਾਅਦ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: