ਲੁਧਿਆਣਾ ਵਿਚ ਕੈਨੇਡਾ ਤੋਂ ਆਏ ਨੌਜਵਾਨ ਤੇ ਉਸ ਦੇ ਮਾਮੇ ਦੇ ਬੇਟੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਤੇ ਮਨਦੀਪ ਸਿੰਘ ਵਜੋਂ ਹੋਈ ਹੈ। ਬਲਰਾਜ ਲਗਭਗ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। 13 ਜਨਵਰੀ ਨੂੰ ਉਹ ਆਪਣੀਆਂ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਕਰਵਾਉਣ ਲਈ ਵਾਪਸ ਆਇਆ ਸੀ।
ਉਹ ਆਪਣੇ ਕਿਸੇ ਦੋਸਤ ਦੇ ਵਿਆਹ ਤੋਂ ਭਰਾ ਮਨਦੀਪ ਨਾਲ ਮਾਨਸਾ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਖੜ੍ਹੀ ਟਰਾਲੀ ਦੇ ਹੇਠਾਂ ਉਨ੍ਹਾਂ ਦੀ ਸਵਿਫਟ ਕਾਰ ਵੜ ਗਈ। ਗੱਡੀ ਦੀ ਰਫਤਾਰ ਜ਼ਿਆਦਾ ਸੀ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਬਲਰਾਜ ਦੇ ਪਿਤਾ ਗੁਰਪ੍ਰੀਤ ਸਿੰਘਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤ ਕੈਨੇਡਾ ਤੋਂ 4 ਸਾਲ ਬਾਅਦ ਆਇਆ ਤਾਂ ਉਨ੍ਹਾਂ ਨੂੰ ਉਸ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਨਹੀਂ ਮਿਲ ਸਕਿਆ। ਬਲਰਾਜ ਕਹਿੰਦਾ ਸੀ ਕਿ ਭੈਣਾਂ ਦਾ ਵਿਆਹ ਵਧੀਆ ਤਰੀਕੇ ਨਾਲ ਕਰਾਂਗਾ ਤੇ ਵਿਆਹ ਕਰਵਾ ਕੇ ਵਾਪਸ ਜਾਵਾਂਗਾ।
ਬਲਰਾਜ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਸ ਨੇ ਇਸ ਵਾਰ ਵਾਪਸੀ ਦੀ ਟਿਕਟ ਨਹੀਂ ਕਰਵਾਈ ਹੈ। ਬਲਰਾਜ ਕਹਿੰਦਾ ਸੀ ਕਿ ਭੈਣਾਂ ਦਾ ਵਿਆਹ ਕਰਨ ਤੋਂ ਬਾਅਦ ਹੀ ਖੁਦ ਵਿਆਹ ਕਰੇਗਾ। ਬਲਰਾਜ ਦੀ ਇਕ ਸਗੀ ਭੈਣ ਹੈ ਤੇ ਦੂਜੀ ਤਾਇਆ ਜੀ ਦੀ ਧੀ ਹੈ। ਦੋਵਾਂ ਨਾਲ ਬਲਰਾਜ ਦਾ ਬਹੁਤ ਪਿਆਰ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ : ਸਕੂਟ ਏਅਰਲਾਈਨਸ ਨੇ ਮੰਗੀ ਮਾਫੀ, 32 ਯਾਤਰੀਆਂ ਨੂੰ ਛੱਡ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ ਸੀ ਜਹਾਜ਼
ਦੂਜੇ ਪਾਸੇ ਮਾਮਾ ਦੇ ਬੇਟੇ ਮਨਦੀਪ ਸਿੰਘ ਨੇ ਆਸਟ੍ਰੇਲੀਆ ਜਾਣਾ ਸੀ। ਉਹ ਵੀ ਹਾਦਸੇ ਵਿਚ ਮਾਰਿਆ ਗਿਆ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਉਸ ਸਮੇਂ ਬਹੁਤ ਛੋਟਾ ਸੀ ਜਦੋਂ ਉਸ ਦੀ ਮਾਂ ਚੱਲ ਵਸੀ। ਮਨਦੀਪ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ, ਜੋ ਵਿਆਹਿਆ ਹੋਇਆ ਸੀ। ਭਰਾ ਦੀ ਹੀ ਪਤਨੀ ਦੀ ਜ਼ਿੰਮੇਵਾਰੀ ਮਨਦੀਪ ਨੂੰ ਸੌਂਪ ਦਿੱਤੀ ਗਈ। ਮਨਦੀਪ ਦਾ ਭਾਬੀ ਨਾਲ ਵਿਆਹ ਕਰਵਾ ਦਿੱਤਾ ਗਿਆ। ਮਨਦੀਪ ਨੇ ਕਾਫੀ ਮਿਹਨਤ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜਿਆ। ਹੁਣ ਮਨਦੀਪ ਦਾ ਵੀ ਵੀਜ਼ਾ ਲੱਗ ਚੁੱਕਾ ਸੀ ਤੇ ਉਸ ਨੇ ਆਸਟ੍ਰੇਲੀਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -: