ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੇ ਦਿਨ ਫਰਜ਼ੀ ਪੀ.ਐੱਮ. ਵਾਲੇ ਦਿੱਤੇ ਗਏ ਬਿਆਨ ‘ਤੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਜਾ ਚੁੱਕੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਨਿਸ਼ਾਨਾ ਵਿੰਨ੍ਹਿਆ।
ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸਟੇਜ ‘ਤੇ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅਸਿੱਧੇ ਤੌਰ ‘ਤੇ ਜ਼ਿਕਰ ਕਰਨ ਅਤੇ ਅਜਿਹੇ ਵਿਅਕਤੀ ਦਾ ਅਪਮਾਨ ਕਰਨ ਲਈ ਝਾੜ ਪਾਉਣੀ ਚਾਹੀਦੀ ਸੀ, ਜਿਸ ਦੇ ਕਰੋੜਾਂ ਪੰਜਾਬੀ ਪ੍ਰਸ਼ੰਸਕ ਹਨ।
ਦੱਸ ਦੇਈਏ ਕਿ ਵੀਰਵਾਰ ਨੂੰ ਪਠਾਨਕੋਟ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਬਾਜਵਾ ਨੇ ਕਿਹਾ ਸੀ, “ਅਸੀਂ ਇਹ ਭਰੋਸਾ ਚਾਹੁੰਦੇ ਹਾਂ ਕਿ ਜਦੋਂ ਅਸੀਂ 2024 ਦੀਆਂ ਚੋਣਾਂ ਜਿੱਤਾਂਗੇ ਤਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੋਣਗੇ ਨਾ ਕਿ ਕੋਈ ‘ਫਰਜ਼ੀ’ ਬੰਦਾ। ਬਾਜਵਾ ਦਾ ਇਹ ਵੀਡੀਓ ਵਾਇਰਲ ਹੋਇਆ ਹੈ ਕਿ “ਅਸੀਂ ਅਤੀਤ ਵਾਂਗ ਕੋਈ ਫਰਜ਼ੀ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ”।
ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਜਾਖੜ ਨੇ ਕਿਹਾ, ”ਅਜਿਹਾ ਲੱਗਦਾ ਹੈ ਕਿ ਕਾਂਗਰਸੀ ਆਗੂਆਂ ਨੇ ਮਨਮੋਹਨ ਸਿੰਘ ਦੇ ਮਾਣ-ਸਨਮਾਨ ਦੇ ਵਿਰੁੱਧ ਆਪਣੇ ਵੱਲੋਂ ਕੀਤੇ ਗਏ ਬੇਸਮਝੀ ਵਾਲੇ ਪਿਛਲੇ ਕੰਮਾਂ ਤੋਂ ਸਬਕ ਨਹੀਂ ਸਿੱਖਿਆ ਹੈ।”
ਇਹ ਵੀ ਪੜ੍ਹੋ : ਨੌਕਰੀ ਲਈ ਸਭ ਤੋਂ ‘ਸੇਫ਼’ ਮੰਨੀ ਜਾਣ ਵਾਲੀ Google ਵੱਲੋਂ ਛਾਂਟੀ ਦਾ ਐਲਾਨ, ਕੱਢੇਗੀ 12,000 ਕਰਮਚਾਰੀ
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਬਾਜਵਾ ਵੱਲੋਂ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਦੀ ਮੌਜੂਦਗੀ ‘ਚ ਸਟੇਜ ‘ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ‘ਫਰਜ਼ੀ’ ਕਹਿਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਉੱਚ ਸਨਮਾਨ ਵਿੱਚ ਰੱਖੇ ਗਏ ਵਿਅਕਤੀ ਦਾ ਅਪਮਾਨ ਕਰਕੇ ਸਾਰੇ ਪੰਜਾਬੀਆਂ ਨੂੰ ਨਾਰਾਜ਼ ਕਰਕੇ ‘ਭਾਰਤ ਜੋੜੋ’ ਦੇ ਨਾਂ ‘ਤੇ ਇਕ ਹੋਰ ਸੈਲਫ ਗੋਲ ਕੀਤਾ ਹੈ।
ਜਾਖੜ ਨੇ ਕਿਹਾ ਕਿ ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਉਹ ਦੇਸ਼ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਚੁਣਨ ਦੇ ਆਪਣੇ ਫੈਸਲਿਆਂ ਦੀ ਵਿਰਾਸਤ ਨੂੰ ਮਿੱਟੀ ਵਿੱਚ ਰੋਲਣ ਲਈ ਪੰਜਾਬ ਵਿੱਚ 300 ਕਿਲੋਮੀਟਰ ਪੈਦਲ ਤੁਰ ਕੇ ਕੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੁਝ ਆਗੂ ਆਪਣੇ ਆਕਿਆਂ ਦਾ ਪੱਖ ਪੂਰਨ ਦੇ ਚੱਕਰ ਵਿੱਚ ਸਲੀਕੇ ਦੀ ਭਾਵਨਾ ਗੁਆ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: