ਸਮਰਾਲਾ ਕੋਲ ਪੰਜ ਦਿਨ ਪਹਿਲਾਂ ਨੈਸ਼ਨਲ ਹਾਈਵੇ ‘ਤੇ ਮ੍ਰਿਤਕ ਗਾਂ ਨਾਲ ਕਾਰ ਟਕਰਾ ਗਈ ਸੀ। ਕਾਰ ਹਾਈਵੇ ‘ਤੇ ਕਈ ਵਾਰ ਪਲਟੀ। ਹਾਦਸੇ ਵਿਚ ਬੁੱਢਾ ਸ਼ੂਗਰ ਮਿੱਲ ਵਿਚ ਚੀਫ ਇੰਜੀਨੀਅਰ ਅਮਰਿੰਦਰਪਾਲ ਸਿੰਘ ਦਿਲਾਵਰੀ ਦੀ ਮੌਤ ਹੋ ਗਈ ਸੀ। ਇਸ ਦੌਰਾਨ ਦਿਲਾਵਰੀ ਦਾ ਮੋਬਾਈਲ ਕਿਸੇ ਨੇ ਚੁਰਾ ਲਿਆ ਸੀ।
ਅਮਰਿੰਦਰਪਾਲ ਸਿੰਘ ਦਿਲਾਵਰੀ ਦੇ ਕੈਨੇਡਾ ਸਥਿਤ ਭਰਾ ਨੇ ਕਿਹਾ ਹੈ ਕਿ ਜੋ ਵਿਅਕਤੀ ਉਸ ਦੇ ਭਰਾ ਦਾ ਚੁਰਾਇਆ ਹੋਇਆ ਮੋਬਾਈਲ ਫੋਨ ਵਾਪਸ ਕਰੇਗਾ ਉਸ ਨੂੰ 51,000 ਰੁਪਏ ਦੇਵੇਗਾ। NRI ਭਰਾ ਨੇ ਫੇਸਬੁੱਕ ‘ਤੇ ਪੋਸਟ ਵੀ ਪਾਈ ਹੈ ਜਿਸ ਵਿਚ ਲਿਖਿਆ ਕਿ ਫੋਨ ਵਿਚ ਉਨ੍ਹਾਂ ਨੇ ਮ੍ਰਿਤਕ ਭਰਾ ਦੀਆਂ ਤਸਵੀਰਾਂ ਤੇ ਯਾਦਾਂ ਹਨ, ਜੋ ਪਰਿਵਾਰ ਲਈ ਬਹੁਤ ਕੀਮਤੀ ਹਨ। ਭਰਾ ਦੀ ਇਹੀ ਇਕ ਨਿਸ਼ਾਨੀ ਹੈ।
ਕੈਨੇਡਾ ਰਹਿਣ ਵਾਲੇ 45 ਸਾਲਾ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ 53 ਸਾਲਾ ਅਮਰਿੰਦਰਪਾਲ ਸਿੰਘ ਦਿਲਾਵਰੀ ਦੀ 15 ਜਨਵਰੀ ਦੀ ਰਾਤ ਦੁਰਘਟਨਾ ਵਿਚ ਮੌਤ ਹੋ ਗਈ ਸੀ। ਉਸ ਨੂੰ ਬਚਾਉਣ ਦੀ ਬਜਾਏ ਕੁਝ ਅਣਪਛਾਤੇ ਲੋਕਾਂ ਨੇ ਉਸ ਦਾ ਮੋਬਾਈਲ ਫੋਨ ਚੁਰਾ ਲਿਆ। ਉਨ੍ਹਾਂ ਕਿਹਾ ਕਿ ਪਤਾ ਲੱਗਾ ਕਿ ਇਕ ਵਿਅਕਤੀ ਨੇ ਐਂਬੂਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਘੱਟ ਤੋਂ ਘੱਟ ਅੱਧੇ ਘੰਟੇ ਤੱਕ ਐਂਬੂਲੈਂਸ ਨਹੀਂ ਪਹੁੰਚੀ ਤੇ ਉਦੋਂ ਤੱਕ ਭਰਾ ਦੀ ਮੌਤ ਹੋ ਚੁੱਕੀ ਸੀ।ਜਸਵਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦਾ ਫੋਨ ਉਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਤੋਹਫੇ ਵਿਚ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਗਿਰੋਹ ਤੋਂ ਸਾਵਧਾਨ, ਮੋਬਾਈਲ ‘ਤੇ ਪਿਆਰ ਭਰੀਆਂ ਗੱਲਾਂ ਕਰ ਫਸਾਉਂਦੈ, ਫਿਰ…
ਦੱਸ ਦੇਈਏ ਕਿ ਕੋਹਾੜਾ ਕੋਲ ਬੁੱਢਾ ਸ਼ੂਗਰ ਮਿੱਲ ਵਿਚ ਚੀਫ ਇੰਜੀਨੀਅਰ ਵਜੋਂ ਕੰਮ ਕਰਨ ਵਾਲੇ ਅਮਰਿੰਦਰ ਸਿੰਘ ਦਿਲਾਵਰੀ ਆਪਣੀ ਸਵਿਫਟ ਡਿਜ਼ਾਈਰ ਕਾਰ ਵਿਚ ਡਿਊਟੀ ਲਈ ਜਾ ਰਹੇ ਸਨ। ਜਦੋਂ ਉਹ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਬੋਦਲੀ ਕੋਲ ਪਹੁੰਚੇ ਤਾਂ ਕਾਰ ਇਕ ਮਰੀ ਹੋਈ ਗਾਂ ਨਾਲ ਟਕਰਾ ਗਈ। ਕਾਰ ਸੜਕ ‘ਤੇ ਲਗਭਗ 5 ਵਾਰ ਪਲਟੀ। ਇਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਜਸਵਿੰਦਰ ਨੇ ਦੱਸਿਆ ਕਿ 13 ਜਨਵਰੀ ਨੂੰ ਉਸ ਦੇ ਭਰਾ ਅਮਰਿੰਦਰਪਾਲ ਦਾ ਜਨਮ ਦਿਨ ਸੀ। ਮੋਹਾਲੀ ਵਿਚ ਪਰਿਵਾਰ ਨਾਲ ਦੋ ਦਿਨ ਬਿਤਾਉਣ ਦੇ ਬਾਅਦ ਉਹ ਉਸ ਰਾਤ ਡਿਊਟੀ ਲਈ ਲੁਧਿਆਣਾ ਪਰਤ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: