ਜੀਐੱਸਟੀ ਤੇ ਟੈਕਸ ਚੋਰੀ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਰਾਜਪੁਰਾ ਵਿਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਛਾਪਾ ਮਾਰਦੇ ਹੋਏ ਟਰੱਕਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿੱਤ ਮੰਤਰੀ ਨੇ ਬਿਨਾਂ ਬਿੱਲ ਦੇ 15-16 ਟਰੱਕ ਫੜੇ। ਇਨ੍ਹਾਂ ਟਰੱਕਾਂ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਆਪਣੇ ਵਿਧਾਨ ਸਭਾ ਖੇਤਰ ਜਾ ਰਹੇ ਸਨ ਉਦੋਂ ਉਨ੍ਹਾਂ ਨੂੰ ਜੀਐੱਸਟੀ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਲਿਜਾ ਕੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਕੁਝ ਟਰੱਕ ਵਾਲਿਆਂ ਕੋਲ ਲੋਡਿਡ ਮਾਲ ਦੇ ਬਿੱਲ ਨਹੀਂ ਹੁੰਦੇ ਹਨ। ਅਜਿਹਾ ਹੀ ਇਕ ਟਰੱਕ ਕਬਾੜ ਦਾ ਮਾਲ ਲੈ ਕੇ ਜਾ ਰਿਹਾ ਸੀ ਜਿਸ ਕੋਲ ਬਿੱਲ ਨਹੀਂ ਸੀ।
ਇਹ ਵੀ ਪੜ੍ਹੋ : ਕ੍ਰਿਸ ਹਿਪਕਿਨਜ਼ ਹੋ ਸਕਦੇ ਹਨ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ, ਜੈਸਿੰਡਾ ਨੇ ਕੀਤਾ ਸੀ ਅਸਤੀਫੇ ਦਾ ਐਲਾਨ
ਮੰਤਰੀ ਚੀਮਾ ਨੇ ਕਿਹਾ ਕਿ ਅਜਿਹੇ ਸਾਰੇ ਟਰੱਕ ਚਾਲਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ। ਅੱਜ ਹੋਈ ਚੈਕਿੰਗ ਦੌਰਾਨ ਬਿਨਾਂ ਬਿੱਲ ਦੇ ਲਗਭਗ 15-16 ਟਰੱਕ ਫੜੇ ਗਏ ਹਨ ਤੇ ਉਨ੍ਹਾਂ ਕੋਲੋਂ 10 ਲੱਖ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: