ਜੰਮੂ-ਕਸ਼ਮੀਰ ਦੇ ਕਠੂਆ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮਿੰਨੀ ਬੱਸ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਹਾਦਸਾ ਬੀਤੀ ਰਾਤ ਜੰਮੂ-ਕਸ਼ਮੀਰ ਦੇ ਕਠੂਆ ਵਿਚ ਬਿਲਾਵਰ ਖੇਤਰ ਦੇ ਧਾਨੂ ਪੈਰੋਲ ਪਿੰਡ ਵਿਚ ਵਾਪਰਿਆ। ਹਾਦਸੇ ਬਾਰੇ ਕਠੂਆ ਦੇ ਪੁਲਿਸ ਕੰਟਰੋਲ ਨੇ ਜਾਣਕਾਰੀ ਦਿੱਤੀ ਕਿ ਕਲ ਰਾਤ ਇਕ ਯਾਤਰੀ ਵਾਹਨ ਦੇ ਡੂੰਘੀ ਖੱਡ ਵਿਚ ਡਿਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ ਜਿਸ ਤੋ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਕੋਲ ਇਕ ਮੋੜ ‘ਤੇ ਚਾਲਕ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਜਿਸ ਨਾਲ ਮਿੰਨੀ ਬੱਸ ਫਿਸਲ ਕੇ ਡੂੰਘੀ ਖੱਡ ਵਿਚ ਜਾ ਡਿੱਗੀ। ਪੁਲਿਸ ਮੁਤਾਬਕ ਇਹ ਬੱਸ ਮਾਡਲੀ ਪਿੰਡ ਤੋਂ ਧਨੂ ਪੈਰੋਲ ਜਾ ਰਹੀ ਸੀ। ਹਾਦਸੇ ਦੇ ਬਾਅਦ ਬਚਾਅ ਕੰਮ ਸ਼ੁਰੂ ਕੀਤਾ ਗਿਆ ਹੈ। ਰਾਹਤ-ਬਚਾਅ ਦਲ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ 60 ਸਾਲਾ ਇਕ ਔਰਤ ਸਣੇ ਚਾਰ ਲੋਕ ਘਟਨਾ ਵਾਲੀ ਥਾਂ ‘ਤੇ ਮ੍ਰਿਤਕ ਪਾਏ ਗਏ ਜਦੋਂ ਕਿ 15 ਜ਼ਖਮੀ ਮਿਲੇ।
ਇਹ ਵੀ ਪੜ੍ਹੋ : GST-ਟੈਕਸ ਚੋਰੀ ਖਿਲਾਫ ਵੱਡਾ ਐਕਸ਼ਨ, ਮੰਤਰੀ ਹਰਪਾਲ ਚੀਮਾ ਨੇ ਬਿਨਾਂ ਬਿੱਲ ਦੇ ਫੜੇ 15-16 ਟਰੱਕ
ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਮਾਮੂਲੀ ਤੌਰ ‘ਤੇ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ ਹੈ। ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਬਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: