ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨਾਲ ਗੋਆ ਆ ਰਹੀ ਫਲਾਈਟ ਨੂੰ ਬੰਬ ਦੀ ਧਮਕੀ ਮਗਰੋਂ ਸ਼ਨੀਵਾਰ ਸਵੇਰੇ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਅਜ਼ੂਰ ਏਅਰ ਦੀ ਫਲਾਈਟ ਨੇ ਰੂਸ ਦੇ ਪਰਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਉਡਾਣ ਭਰੀ ਸੀ, ਪਰ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਇਸ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।
ਗੋਆ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾਬੋਲਿਮ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਕਰੀਬ 12.30 ਵਜੇ ਮੇਲ ਭੇਜਿਆ ਗਿਆ ਸੀ। ਜਿਸ ਵਿਚ ਲਿਖਿਆ ਸੀ ਕਿ ਜਹਾਜ਼ ਵਿੱਚ ਬੰਬ ਲਾਇਆ ਗਿਆ ਹੈ। ਘਟਨਾ ਬਾਰੇ ਰੂਸੀ ਦੂਤਾਵਾਸ ਨੂੰ ਸੁਚੇਤ ਕਰਨ ਤੋਂ ਇਲਾਵਾ, ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਅਤੇ ਜਹਾਜ਼ ਦੀ ਲਗਭਗ 9 ਘੰਟੇ ਲੰਬੀ ਸੁਰੱਖਿਆ ਜਾਂਚ ਕੀਤੀ ਗਈ। ਹਾਲਾਂਕਿ ਜਾਂਚ ‘ਚ ਇਹ ਧਮਕੀ ਅਫਵਾਹ ਸਾਬਤ ਹੋਈ।
ਇਹ ਵੀ ਪੜ੍ਹੋ : ਪਾਕਿਸਤਾਨੀ ਡਰੋਨ ਮੁੜ ਭਾਰਤੀ ਸਰਹੱਦ ‘ਚ ਦਾਖਲ, BSF ਵੱਲੋਂ ਸਰਚ ਆਪਰੇਸ਼ਨ ਜਾਰੀ
ਜਾਣਕਾਰੀ ਅਨੁਸਾਰ ਫਲਾਈਟ ਨੇ ਸਵੇਰੇ 4.15 ਵਜੇ ਡਾਬੋਲਿਮ ਹਵਾਈ ਅੱਡੇ ‘ਤੇ ਪਹੁੰਚਣਾ ਸੀ। ਪਰ ਫਲਾਈਟ ਨੂੰ ਮੋੜਨ ਤੋਂ ਬਾਅਦ ਇਹ ਸ਼ਾਮ 4.30 ਵਜੇ ਉਜ਼ਬੇਕਿਸਤਾਨ ਪਹੁੰਚਿਆ। ਜਹਾਜ਼ ਵਿੱਚ 238 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ। ਯਾਤਰੀਆਂ ਵਿਚ ਦੋ ਨਵਜੰਮੇ ਬੱਚਿਆਂ ਅਤੇ 7 ਕਰੂ ਮੈਂਬਰਾਂ ਦੀ ਵੀ ਜਾਣਕਾਰੀ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: