ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨਾਲ ਉਨ੍ਹਾਂ ਦੇ ਦੋਸਤ ਤੇ ਸਾਬਕਾ ਮੈਨੇਜਰ ਨੇ 44 ਲੱਖ ਰੁਪਏ ਦੀ ਠੱਗੀ ਕੀਤੀ ਜੋ ਮਹਾਰਾਸ਼ਟਰ ਦੇ ਨਾਗਪੁਰ ਵਿਚ ਉਨ੍ਹਾਂ ਦੇ ਨਾਂ ‘ਤੇ ਇਕ ਪਲਾਟ ਖਰੀਦਣ ਦੇ ਨਾਂ ‘ਤੇ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਨਾਗਪੁਰ ਵਾਸੀ ਉਮੇਸ਼ ਯਾਦਵ ਦੀ ਸ਼ਿਕਾਇਤ ‘ਤੇ ਸ਼ੈਲੇਸ਼ ਠਾਕਰੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਠਾਕਰੇ ਕੋਰਾਡੀ ਦਾ ਨਿਵਾਸੀ ਹੈ ਤੇ ਉਮੇਸ਼ ਯਾਦਵ ਦਾ ਦੋਸਤ ਹੈ। ਉਸ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਉਮੇਸ਼ ਯਾਦਵ ਨੂੰ ਭਾਰਤੀ ਟੀਮ ਵਿਚ ਚੁਣੇ ਜਾਣ ਦੇ ਬਾਅਦ ਉੁਨ੍ਹਾਂ ਨੇ ਆਪਣੇ ਦੋਸਤ ਠਾਕਰੇ ਨੂੰ 15 ਜੁਲਾਈ 2014 ਨੂੰ ਆਪਣਾ ਮੈਨੇਜਰ ਨਿਯੁਕਤ ਕੀਤਾ ਕਿਉਂਕਿ ਉਹ ਉਸ ਸਮੇਂ ਬੇਰੋਜ਼ਗਾਰ ਸੀ। ਠਾਕਰੇ ਹੌਲੀ-ਹੌਲੀ ਉਮੇਸ਼ ਯਾਦਵ ‘ਤੇ ਵਿਸ਼ਵਾਸ ਕਰਨ ਲੱਗਾ ਤੇ ਉਨ੍ਹਾਂ ਨੇ ਉਮੇਸ਼ ਯਾਦਵ ਦੇ ਸਾਰੇ ਵਿੱਤੀ ਮਾਮਲੇ ਦੇਖਣੇ ਸ਼ੁਰੂ ਕਰ ਦਿੱਤੇ।
ਠਾਕਰੇ ਨੇ ਇਕ ਬੰਜਰ ਇਲਾਕੇ ਵਿਚ ਇਕ ਪਲਾਟ ਦੇਖਿਆ ਤੇ ਉਮੇਸ਼ ਯਾਦਵ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ 44 ਲੱਖ ਰੁਪਏ ਵਿਚ ਇਹ ਦਿਵਾ ਦੇਵੇਗਾ ਤੇ ਉਨ੍ਹਾਂ ਨੇ ਵੀ ਠਾਕਰੇ ਦੇ ਖਾਤੇ ਵਿਚ ਇਹ ਰਕਮ ਜਮ੍ਹਾ ਕਰਵਾ ਦਿੱਤੀ ਪਰ ਠਾਕਰੇ ਨੇ ਇਹ ਪਲਾਟ ਆਪਣੇ ਨਾਂ ‘ਤੇ ਖਰੀਦ ਲਿਆ। ਜਦੋਂ ਉਮੇਸ਼ ਯਾਦਵ ਦੀ ਧੋਖਾਦੇਹੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਠਾਕਰੇ ਤੋਂ ਪਲਾਟ ਉੁਨ੍ਹਾਂ ਦੇ ਨਾਂ ‘ਤੇ ਟਰਾਂਸਫਰ ਕਰਨ ਨੂੰ ਕਿਹਾ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਵੱਲੋਂ ਸ਼ਹਿਰੀ ਵਿਕਾਸ ਸਬੰਧੀ ਮਾਡਲ ਤਿਆਰ, ਫਰਵਰੀ ਤੋਂ ਹਰ ਹਫ਼ਤੇ ਕਰਨਗੇ ਸ਼ਹਿਰਾਂ ਦਾ ਦੌਰਾ
ਪੁਲਿਸ ਨੇ ਦੱਸਿਆ ਕਿ ਠਾਕਰੇ ਨੇ ਇਹ ਰਕਮ ਵੀ ਉਮੇਸ਼ ਯਾਦਵ ਨੂੰ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਲਈ ਉਮੇਸ ਯਾਦਵ ਨੇ ਠਾਕਰੇ ਖਿਲਾਫ FIR ਦਰਜ ਕਰਾਈ ਜਿਸ ਵਿਚ ਭਾਰਤੀ ਦੰਡਾਵਲੀ ਦੀ ਧਾਰਾ 406 ਤੇ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: