ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂਆਂ ਦਾ ਨਾਮ ਦੇਸ਼ ਦੇ ਪਰਮਵੀਰਾਂ, ਯਾਨੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਪਰਾਕਰਮ ਦਿਵਸ ਦੇ ਮੌਕੇ ‘ਤੇ PM ਮੋਦੀ ਨੇ ਇਸ ਦੀ ਰਸਮੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਇਨ੍ਹਾਂ ਟਾਪੂਆਂ ਦਾ ਅਜੇ ਤੱਕ ਨਾਂ ਨਹੀਂ ਸੀ ਪਰ ਹੁਣ ਪੀਐਮ ਮੋਦੀ ਨੇ ਇਨ੍ਹਾਂ ਟਾਪੂਆਂ ਨੂੰ ਨਵੀਂ ਪਛਾਣ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਭਾਰਤ-ਚੀਨ ਜੰਗ ਵਿੱਚ ਪੈਦਲ ਮਸ਼ੀਨ ਗਨ ਚਲਾਉਣ ਵਾਲੇ ਮੇਜਰ ਸ਼ੈਤਾਨ ਸਿੰਘ, ਕਾਰਗਿਲ ਜੰਗ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਅਤੇ ਮਨੋਜ ਕੁਮਾਰ ਪਾਂਡੇ ਦੇ ਨਾਂ ’ਤੇ ਇਨ੍ਹਾਂ ਟਾਪੂਆਂ ਦਾ ਨਾਂ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : STF ‘ਤੇ ਹਮਲਾ ਕਰਨ ਵਾਲਾ ਨਸ਼ਾ ਤਸਕਰ ਕਰੋੜਾਂ ਦੀ ਹੈਰੋਇਨ ਸਣੇ ਕਾਬੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। PM ਮੋਦੀ ਨੇ ਕਿਹਾ- ਤਿਰੰਗਾ ਪਹਿਲਾਂ ਅੰਡੇਮਾਨ ਦੀ ਧਰਤੀ ‘ਤੇ ਹੀ ਲਹਿਰਾਇਆ ਗਿਆ ਸੀ। ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਇੱਥੇ ਬਣੀ ਸੀ। ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਵੀ ਹੈ। ਅਸੀਂ ਇਸ ਦਿਨ ਨੂੰ ਪਰਾਕਰਮ ਦਿਵਸ ਵਜੋਂ ਮਨਾ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: