ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਸਾਲ 2022 ਦੀ ICC ਮੈਨਸ ਟੀ-20 ਟੀਮ ਆਫ ਈਅਰ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿਚ ਤਿੰਨ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਵਰਲਡ ਚੈਂਪੀਅਨ ਇੰਗਲੈਂਡ ਤੇ ਪਾਕਿਸਤਾਨ ਦੇ 2-2 ਖਿਡਾਰੀ ਚੁਣੇ ਗਏ ਹਨ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਦੇ ਕਿਸੇ ਵੀ ਕ੍ਰਿਕਟਰ ਨੂੰ ਇਸ ਟੀਮ ਵਿਚ ਥਾਂ ਨਹੀਂ ਮਿਲੀ ਹੈ। ਜਿੰਬਾਬਵੇ-ਆਇਰਲੈਂਡ ਦੇ 1-1 ਖਿਡਾਰੀ ਚੁਣੇ ਗਏ ਹਨ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ, ਬੱਲੇਬਾਜ਼ ਸੂਰਯਕੁਮਾਰ ਯਾਦਵ ਤੇ ਆਲਰਾਊਂਡਰ ਹਾਰਦਿਕ ਪਾਂਡਯ ਸ਼ਾਮਲ ਕੀਤੇ ਗਏ ਹਨ। ਵਰਲਡ ਚੈਂਪੀਅਨ ਇੰਗਲੈਂਡ ਦੇ ਜੋਸ ਬਟਲਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਪਾਕਿਸਤਾਨ ਦੇ ਮੁਹੰਮਦ ਰਿਜਵਾਨ ਤੇ ਹਾਰਿਸ ਰਾਊਫ ਨੂੰ ਚੁਣਿਆ ਗਿਆ ਹੈ। ਬਾਬਰ ਆਜਮ ਨੂੰ ਜਗ੍ਹਾ ਨਹੀਂ ਮਿਲੀ ਹੈ। ਜ਼ਿੰਬਾਬਵੇ ਦੇ ਸਿਕੰਦਰ ਰਜਾ ਤੇ ਆਇਰਲੈਂਡ ਦੇ ਜੋਸ਼ੂਆ ਲਿਟਿਲ ਨੂੰ ਵੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਆਈਸੀਸੀ ਨੇ ਇਸ 11 ਮੈਂਬਰੀ ਟੀਮ ਦੀ ਚੋਣ ਸਾਲ 2022 ਵਿਚ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤਾ ਹੈ।
ਕੌਂਸਲ ਨੇ ਮੈਨਸ ਦੇ ਨਾਲ ਆਈਸੀਸੀ ਵੂਮੈਨਸ ਟੀ-20 ਟੀਮ ਆਫ ਈਅਰ ਦਾ ਵੀ ਐਲਾਨ ਕੀਤਾ। ਇਸ ਟੀਮ ਵਿਚ 4 ਭਾਰਤੀ ਮਹਿਲਾ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਇਸ ਵਿਚ ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਰਿਚਾ ਘੋਸ਼ ਤੇ ਰੇਣੁਕਾ ਸਿੰਘ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਸੋਫ ਡਿਵਾਈਸ ਨੂੰ ਇਸ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨ ਵਿਵਾਦ ਮਾਮਲੇ ‘ਚ ਕੋਰਟ ਨੇ 14 ਦੋਸ਼ੀਆਂ ਨੂੰ ਸੁਣਾਈ ਉਮਰਕੈਦ, ਹਮਲੇ ਦੌਰਾਨ 1 ਹੀ ਹੋਈ ਸੀ ਮੌਤ
ਆਈਸੀਸੀ ਦੀ ਟੀ-20 ਵੂਮੈਨੇਸ ਟੀਮ ਆਫ ਈਅਰ-200 ਵਿਚ ਸਮ੍ਰਿਤੀ ਮੰਧਾਨਾ (ਭਾਰਤ), ਬੇਥ ਮੂਨੀ (ਆਸਟ੍ਰੇਲੀਆ), ਸੋਫੀ ਡਿਵਾਈਨ (ਨਿਊਜ਼ੀਲੈਂਡ), ਏਸ਼ਲੇ ਗਾਰਡਨਰ (ਆਸਟ੍ਰੇਲੀਆ), ਨਿਦਾ ਧਰ (ਪਾਕਿਸਤਾਨ), ਦੀਪਿਤੀ ਸ਼ਰਮਾ (ਭਾਰਤ), ਰਿਚਾ ਘੋਸ਼ (ਭਾਰਤ), ਸੋਫੀ, ਐਕਲੇਸਟੋਨ (ਇੰਗਲੈਂਡ), ਇਨੋਕਾ ਰਾਨਾਵੀਰਾ (ਸ਼੍ਰੀਲੰਕਾ), ਰੇਣੁਕਾ ਸਿੰਘ ਠਾਕੁਰ (ਭਾਰਤ) ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: