ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ਗੁਰਦਾਸਪੁਰ ਤੋਂ ਨੌਜਵਾਨ ਅਤੇ ਤੇਜ਼ ਤਰਾਰ ਕਾਂਗਰਸੀ ਆਗੂ ਬਰਿੰਦਰਮੀਤ ਸਿੰਘ ਪਾਹੜਾ ਜੋ ਮੌਜੂਦਾ ਕਾਂਗਰਸੀ ਵਿਧਾਇਕ ਹੋਣ ਦੇ ਨਾਲ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ ਦੇ ਪਰਿਵਾਰ ਦੀਆਂ ਦੋ ਪ੍ਰਮੁੱਖ ਜਾਇਦਾਦਾਂ ਦਾ ‘ਤਕਨੀਕੀ ਮੁਲਾਂਕਣ’ ਕੀਤਾ। ਦੱਸਣਯੋਗ ਹੈ ਕਿ ਵਿਧਾਇਕ ਅਤੇ ਉਸ ਦੇ ਰਿਸ਼ਤੇਦਾਰ ਪਿਛਲੇ ਕੁਝ ਹਫ਼ਤਿਆਂ ਤੋਂ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਹਨ।
ਅਧਿਕਾਰੀਆਂ ਨੇ ਅੱਜ ਵਿਧਾਇਕ ਦੀ ਰਿਹਾਇਸ਼ ਅਤੇ ਇੱਕ ਸ਼ਾਪਿੰਗ ਮਾਲ ਦਾ ਦੌਰਾ ਕੀਤਾ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਿੱਸੇਦਾਰੀ ਦੱਸੀ ਜਾਂਦੀ ਹੈ । ਟੀਮ ਵਿੱਚ ਡੀਐਸਪੀ (ਵਿਜੀਲੈਂਸ), ਗੁਰਦਾਸਪੁਰ, ਜੋਗੇਸ਼ਵਰ ਸਿੰਘ ਗੁਰਾਇਆ ਅਤੇ ਇੰਦਰਜੀਤ ਸਿੰਘ, ਇੰਸਪੈਕਟਰ, ਅੰਮ੍ਰਿਤਸਰ ਰੇਂਜ ਸ਼ਾਮਲ ਸਨ। ਇਸ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਇੱਕ ਕਾਰਜਕਾਰੀ ਇੰਜੀਨੀਅਰ, ਐਸ.ਡੀ.ਓ ਅਤੇ ਇੱਕ ਜੇ.ਈ. ਦੋ ਸਰਕਾਰੀ ਗਵਾਹ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : 1 ਦੀ ਬਜਾਏ 3 ਫਰਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ
ਐਸਐਸਪੀ ਵਿਜੀਲੈਂਸ ਵਰਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕੋਈ ਵਿਜੀਲੈਂਸ ਰੇਡ ਨਹੀਂ ਸੀ ਬਲਕਿ ਸਿਰਫ ਜਾਂਚ ਦਾ ਇੱਕ ਹਿੱਸਾ ਸੀ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਖਿਲਾਫ਼ ਕੀਤੀ ਗਈ ਇਕ ਸ਼ਿਕਾਇਤ ਦੀ ਵਿਜੀਲੈਂਸ ਵੱਲੋਂ ਕੁਝ ਮਹੀਨੇ ਪਹਿਲਾਂ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਜਾਂਚ ਦੇ ਚਲਦਿਆਂ ਅੱਜ ਵਿਜੀਲੈਂਸ ਦੀ ਤਕਨੀਕੀ ਟੀਮ ਦੇ ਵਲੋਂ ਗੁਰਦਾਸਪੁਰ ਵਿਖੇ ਐਮ ਐਲ ਏ ਪਾਹੜਾ ਦੀ ਕੋਠੀ ਅਤੇ ਦਫਤਰ ਅਤੇ ਇੱਕ ਸ਼ੋਅਰੂਮ ਦੀ ਇਮਾਰਤ ਦਾ ਮੁਲਾਂਕਣ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: