ਲਖਨਊ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਚਾਰ ਮੰਜ਼ਿਲਾ ਇਮਾਰਤ ਡਿਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। 20 ਤੋਂ ਵੱਧ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹੈ। ਘਟਨਾ ਹਜਰਤਗੰਜ ਦੇ ਵਜੀਰ ਹਸਨ ਰੋਡ ਸਥਿਤ ਆਲਿਆ ਅਪਾਰਟਮੈਂਟ ਵਿਚ ਹੋਈ ਹੈ। ਮੌਕੇ ‘ਤੇ ਡੀਐੱਮ ਸੂਰਯਪਾਲ ਗੰਗਵਾਰ ਸਣੇ ਅਫਸਰ ਪਹੁੰਚੇ ਸਨ। ਬਚਾਅ ਤੇ ਰਾਹਤ ਦਾ ਕੰਮ ਚੱਲ ਰਿਹਾ ਹੈ। NDRF ਤੇ ਐੱਸਡੀਆਰ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਸੀਐੱਮ ਯੋਗੀ ਨੇ ਪੂਰੇ ਮਾਮਲੇ ਦਾ ਨੋਟਿਸ ਲਿਆ ਲਿਆ ਹੈ। ਅਫਸਰਾਂ ਨੂੰ ਰਾਹਤ ਬਚਾਅ ਦੇ ਕਈ ਨਿਰਦੇਸ਼ ਦਿੱਤੇ ਹਨ।
ਮੌਕੇ ‘ਤੇ ਡਿਪਟੀ ਸੀਐੱਮ ਬ੍ਰਿਜੇਸ਼ ਪਾਠਕ ਤੇ ਨਗਰ ਵਿਕਾਸ ਮੰਤਰੀ ਏਕੇ ਸ਼ਰਮਾ ਵੀ ਪਹੁੰਚੇ ਸਨ। ਬ੍ਰਿਜੇਸ਼ ਪਾਠਕ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਪਤਾ ਕੀਤਾ ਜਾ ਰਿਹਾ ਹੈ। ਤਿੰਨ ਲਾਸ਼ਾਂ ਮਿਲ ਚੁੱਕੀਆਂ ਹਨ। NDRF ਤੇ SDRF ਰਾਹਤ ਕੰਮ ਵਿਚ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਵਿਚ ਕੁਝ ਦਿਨਾਂ ਤੋਂ ਬੇਸਮੈਂਟ ਵਿਚ ਕੁਝ ਕੰਮ ਚਲ ਰਿਹਾ ਹੈ। ਰਾਹਤ ਲਈ ਜੇਸੀਬੀ ਨੂੰ ਬੁਲਾਇਆ ਗਿਆ ਹੈ।
ਅਪਾਰਟਮੈਂਟ ਵਿਚ 7 ਪਰਿਵਾਰ ਰਹਿੰਦੇ ਸਨ। ਹਾਦਸੇ ਕਾਰਨ ਇਥੇ ਖੜ੍ਹੀ ਕਈ ਗੱਡੀਆਂ ਵੀ ਚਕਨਾਚੂਰ ਹੋ ਗਈਆਂ ਹਨ। ਪੁਲਿਸ ਦੇ ਜਵਾਨਾਂ ਨੂੰ ਅੰਦਰ ਤੋਂ ਕੁਝ ਆਵਾਜ਼ਾਂ ਵੀ ਸੁਣਾਈ ਦਿੱਤੀ ਹੈ। ਉਸ ਆਵਾਜ਼ ਵੱਲ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਸਥਾਨ ‘ਤੇ ਅਪਾਰਟਮੈਂਟ ਹੈ ਉਥੇ ਰਸਤਾ ਵੀ ਤੰਗ ਹੈ। ਇਸ ਲਈ ਪਹੁੰਚਣ ਵਿਚ ਮੁਸ਼ਕਲ ਆ ਰਹੀ ਹੈ।
ਮੌਕੇ ‘ਤੇ ਐਂਬੂਲੈਂਸ ਵੀ ਬੁਲਾਈ ਗਈ ਹੈ। ਅਧਿਕਾਰੀਆਂ ਨੇ ਹਸਪਤਾਲਾਂ ਤੇ ਬਲੱਡ ਬੈਂਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਮਲਬੇ ਤੋਂ ਕੱਢੇ ਜਾ ਰਹੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: