ਸ਼ਾਹਰੁਖ ਖਾਨ ਦੀ ‘ਪਠਾਨ’ ਰਿਲੀਜ਼ ਦੇ ਦਿਨ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ। ਖਬਰਾਂ ਦੀ ਮੰਨੀਏ ਤਾਂ ਪਹਿਲੇ ਦਿਨ ‘ਪਠਾਨ’ ਦੀ ਕੁਲ ਕੁਲੈਕਸ਼ਨ 106 ਕਰੋੜ ਰੁਪਏ ਦੇ ਕਰੀਬ ਹੈ, ਜਿਸ ‘ਚੋਂ 69 ਕਰੋੜ ਰੁਪਏ ਇਕੱਲੇ ਘਰੇਲੂ ਬਾਕਸ ਆਫਿਸ ਤੋਂ ਮਿਲੇ ਹਨ, ਜਦਕਿ 35.5 ਕਰੋੜ ਰੁਪਏ ਓਵਰਸੀਜ਼ ਬਾਕਸ ਆਫ਼ਿਸ ਤੋਂ ਕਮਾਏ ਹਨ।
ਬਾਕਸ ਆਫਿਸ ਵਰਲਡਵਾਈਡ ਦੇ ਟਵੀਟ ਮੁਤਾਬਕ ‘ਪਠਾਨ’ ਨੇ ਉੱਤਰੀ ਅਮਰੀਕਾ ਤੋਂ 1.5 ਮਿਲੀਅਨ ਡਾਲਰ (12 ਕਰੋੜ ਰੁਪਏ ਤੋਂ ਵੱਧ) ਦਾ ਕੁਲੈਕਸ਼ਨ ਕੀਤਾ ਹੈ। ਯੂਕੇ ਅਤੇ ਯੂਰਪ ਦੇ ਬਾਕਸ ਆਫਿਸ ਤੋਂ 650 ਹਜ਼ਾਰ ਡਾਲਰ (5 ਕਰੋੜ ਰੁਪਏ ਤੋਂ ਵੱਧ) ਦੀ ਕਮਾਈ ਕੀਤੀ ਗਈ ਹੈ। ‘ਪਠਾਨ’ ਨੂੰ ਗਲਫ਼ ਮਾਰਕੀਟ ਤੋਂ 1 ਮਿਲੀਅਨ ਡਾਲਰ (8.1 ਕਰੋੜ ਰੁਪਏ) ਤੋਂ ਵੱਧ ਦੀ ਕਮਾਈ ਕਰਨ ਦੀ ਉਮੀਦ ਹੈ। ਸ਼ਾਹਰੁਖ ਖਾਨ ਦੀ ‘ਪਠਾਨ’ ਨਾਲ ਬਾਕਸ ਆਫਿਸ ‘ਤੇ ਉਨ੍ਹਾਂ ਦਾ ਬਾਦਸ਼ਾਹ ਮੁੜ ਕਾਇਮ ਹੋ ਗਈ ਹੈ।
ਸ਼ਾਹਰੁਖ ਖਾਨ ਦੀ ‘ਪਠਾਨ’ ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਰਿਤਿਕ ਰੋਸ਼ਨ ਦੀ ‘ਵਾਰ’ ਅਤੇ ਯਸ਼ ਦੀ ‘ਕੇਜੀਐਫ 2’ ਦੇ ਰਿਕਾਰਡ ਤੋੜ ਦਿੱਤੇ ਹਨ। ਵਾਰ ਨੇ ਪਹਿਲੇ ਦਿਨ ਕਰੀਬ 50 ਕਰੋੜ ਦੀ ਕਮਾਈ ਕੀਤੀ ਸੀ, ਜਦਕਿ ‘ਕੇਜੀਐਫ 2’ ਨੇ 52 ਕਰੋੜ ਦੀ ਕਮਾਈ ਕੀਤੀ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਆਪਣੇ ਪਹਿਲੇ ਵੀਕੈਂਡ ‘ਤੇ ਜ਼ਬਰਦਸਤ ਕਮਾਈ ਕਰੇਗੀ। ‘ਪਠਾਨ’ ਦੇ ਪਹਿਲੇ ਦਿਨ ਦੇ ਕਲੈਕਸ਼ਨ ਤੋਂ ਲੱਗਦਾ ਹੈ ਕਿ ਹਿੰਦੀ ਫਿਲਮ ਇੰਡਸਟਰੀ ਮੁੜ ਲੀਹ ‘ਤੇ ਆ ਗਈ ਹੈ। ਜੇ ਫਿਲਮ ਚੰਗੀ ਹੈ ਤਾਂ ਦਰਸ਼ਕ ਇਸ ਨੂੰ ਦੇਖਣ ਲਈ ਸਿਨੇਮਾਘਰ ਪਹੁੰਚਣਗੇ।
ਸਿਧਾਰਥ ਆਨੰਦ ਦੇ ਨਿਰਦੇਸ਼ਨ ‘ਚ ਬਣੀ ‘ਪਠਾਨ’ ‘ਚ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਇਹ ਫਿਲਮ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ ‘ਚ ਵੀ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ : ਸ਼੍ਰੀ ਰਾਮ, ਕ੍ਰਿਸ਼ਣ, ਅਮਰਨਾਥ ਗੁਫ਼ਾ, ਦੁਰਗਾ ਪੂਜਾ, ਸੰਸਕ੍ਰਿਤੀ ਵਿਰਾਸਤ… ਵੇਖੋ ਕਰਤੱਵਯ ਪਥ ‘ਤੇ ਝਾਕੀਆਂ
ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਪਾਦੁਕੋਣ ਨੇ ਇਕ ਇੰਟਰਵਿਊ ‘ਚ ਸ਼ਾਹਰੁਖ ਖਾਨ ਲਈ ਕਿਹਾ ਸੀ, ‘ਮੈਂ ਉਨ੍ਹਾਂ ਲਈ ਜੋ ਮਹਿਸੂਸ ਕਰਦੀ ਹਾਂ, ਉਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਾਂਗੀ। ਉਨ੍ਹਾਂ ਨਾਲ ਰਿਸ਼ਤਾ ਭਾਵਨਾ ਅਤੇ ਪਿਆਰ ਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਕਈ ਸ਼ਾਨਦਾਰ ਫਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ। 57 ਸਾਲਾਂ ਸ਼ਾਹਰੁਖ ਖਾਨ ਅਗਲੀ ਵਾਰ ‘ਜਵਾਨ’ ਅਤੇ ‘ਡੰਕੀ’ ‘ਚ ਨਜ਼ਰ ਆਉਣਗੇ।
ਵੀਡੀਓ ਲਈ ਕਲਿੱਕ ਕਰੋ -: