ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ। ਕਾਂਗਰਸ ਨੇ 17 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਗਰਤਲਾ ਤੋਂ ਫਿਰ ਤੋਂ ਸੁਦੀਪ ਰਾਏ ਬਰਮਨ ਨੂੰ ਵੀ ਮੈਦਾਨ ਵਿਚ ਉੁਤਾਰਿਆ ਹੈ। ਸੀਐੱਮ ਮਾਣਿਕ ਸਾਹਾ ਨੂੰ ਟੱਕਰ ਦੇਣ ਲਈ ਕਾਂਗਰਸ ਨੇ ਟਾਊਨ ਬਾਰਦੋਵਾਲੀ ਸੀਟ ਤੋਂ ਅਸ਼ੀਸ਼ ਕੁਮਾਰ ਸਾਹਾ ਨੂੰ ਟਿਕਟ ਦਿੱਤਾ ਹੈ।
ਕਾਂਗਰਸ ਤੋਂ ਪਹਿਲਾਂ ਭਾਜਪਾ ਨੇ ਤ੍ਰਿਪੁਰਾ ਚੋਣਾਂ ਲਈ 48 ਸੀਟਾਂ ‘ਤੇ ਉਮੀਦਵਾਰਾਂ ਦੀ ਲਿਸਟ ਸੂਚੀ ਜਾਰੀ ਕੀਤੀ। ਪਾਰਟੀ ਨੇ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਦੇ ਵੀ ਚੋਣ ਲੜਨ ਦਾ ਐਲਾਨ ਕੀਤਾ। ਧਨਪਚ ਸੀਟ ਤੋਂ ਪ੍ਰਤਿਮਾ ਚੋਣ ਲੜੇਗੀ। ਤ੍ਰਿਪੁਰਾ ਵਿਚ 16 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਇਨ੍ਹਾਂ ਦਾ ਨਤੀਜਾ 2 ਮਾਰਚ ਨੂੰ ਆਏਗਾ। ਇਥੇ 60 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ : ਫਗਵਾੜਾ : ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, 2 ਦੀ ਮੌਕੇ ‘ਤੇ ਮੌਤ, 2 ਗੰਭੀਰ ਜ਼ਖਮੀ
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ 17 ਫਰਵਰੀ ਨੂੰ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਕਰ ਦਿੱਤਾ। ਤ੍ਰਿਪੁਰਾ ਵਿਚ 16 ਫਰਵਰੀ ਨੂੰ ਵੋਟਾਂ ਪੈਣਗੀਆਂ। ਮੇਘਾਲਿਆ ਤੇ ਨਾਗਾਲੈਂਡ ਵਿਚ 27 ਫਰਵਰੀ ਨੂੰ ਵੋਟਿੰਗ ਹੋਵੇਗੀ। ਸਾਰੇ ਸੂਬਿਆਂ ਦੇ ਨਤੀਜਿਆਂ ਦਾ ਐਲਾਨ 2 ਮਾਰਚ ਨੂੰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: