ਭਾਰਤੀ ਕ੍ਰਿਕਟ ਟੀਮ ਦੇ ਓਪਨਰ ਮੁਰਲੀ ਵਿਜੇ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਲਿਆ ਹੈ. ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਬੀਸੀਸੀਆਈ, ਆਈਪੀਐੱਲ ਚੇਨਈ ਸੁਪਰ ਕਿੰਗਸ ਤੇ ਤਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਵਿਜੇ ਨੇ ਤਮਿਲਨਾਡੂ ਤੋਂ ਹੀ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
ਉਨ੍ਹਾਂ ਦੇ ਨਾਂ ਇੰਗਲੈਂਡ ਤੇ ਆਸਟ੍ਰੇਲੀਆ ਵਿਚ ਟੈਸਟ ਸੈਂਕੜਾ ਹੈ। ਨਾਲ ਹੀ ਉਨ੍ਹਾਂ ਨੇ ਸਾਊਥ ਅਫਰੀਕਾ ਤੇ ਵਿਦੇਸ਼ ਵਿਚ ਕਈ ਅਹਿਮ ਟੈਸਟ ਪਾਰੀਆਂ ਖੇਡੀਆਂ ਹਨ। ਵਿਜੇ ਨੇ 2008 ਵਿਚ ਭਾਰਤ ਲਈ ਟੈਸਟ ਡੈਬਿਊ ਕੀਤਾ। ਉਦੋਂ ਤੋਂ ਉਨ੍ਹਾਂ ਨੇ 61 ਟੈਸਟ ਵਿਚ ਭਾਰਤ ਲਈ 38.28 ਦੀ ਔਸਤ ਵਿਚ 3982 ਦੌੜਾਂ ਬਣਾਈਆਂ। ਇਨ੍ਹਾਂ ਵਿਚ 12 ਸੈਂਕੜੇ ਤੇ 15 ਅਰਧ ਸੈਂਕੜੇ ਬਣਾਏ। ਉਨ੍ਹਾਂ ਨੇ 17 ਵਨਡੇ ਤੇ 9 ਟੀ-20 ਵਿਚ ਵੀ ਭਾਰਤ ਦੀ ਅਗਵਾਈ ਕੀਤੀ। ਵਨਡੇ ਵਿਚ ਉਨ੍ਹਾਂ ਨੇ 339 ਤੇ ਟੀ-20 ਵਿਚ 169 ਦੌੜਾਂ ਬਣਾਈਆਂ।
ਉਨ੍ਹਾਂ ਨੇ 2018 ਵਿਚ ਭਾਰਤ ਲਈ ਆਖਰੀ ਵਾਰ ਆਸਟ੍ਰੇਲੀਆ ਖਿਲਾਫ ਪਰਥ ਵਿਚ ਟੈਸਟ ਮੈਚ ਖੇਡਿਆ ਸੀ। ਜੁਲਾਈ 2015 ਵਿਚ ਉਨ੍ਹਾਂ ਨੇ ਜ਼ਿੰਬਾਬਵੇ ਖਿਲਾਫ ਆਖਰੀ ਵਾਰ ਵਨਡੇ ਤੇ ਟੀ-20 ਖੇਡਿਆ ਸੀ। ਉਹ 2013 ਵਿਚ ਭਾਰਤ ਨੂੰ ਚੈਂਪੀਅਨਸ ਟਰਾਫੀ ਜਿਤਾਉਣ ਵਾਲੀ ਟੀਮ ਦਾ ਹਿੱਸਾ ਵੀ ਸਨ।
ਟੀਮ ਇੰਡੀਆ ਲਈ ਓਪਨਿੰਗ ਕਰਦੇ ਹੋਏ ਉਨ੍ਹਾਂ ਨੇ ਕਈ ਅਹਿਮ ਪਾਰੀਆਂ ਖੇਡੀਆਂ। ਇਨ੍ਹਾਂ ਵਿਚ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ 144 ਤੇ ਇੰਗਲੈਂਡ ਤੇ ਟ੍ਰੇਂਟ ਬ੍ਰਿਜ ਮੈਦਾਨ ‘ਤੇ 145 ਦੌੜਾਂ ਦੀਆਂ ਪਾਰੀਆਂ ਅਹਿਮ ਸੀ। ਮੁਰਲੀ ਵਿਜੇ 2008 ਤੋਂ IPL ਖੇਡ ਰਹੇ ਹਨ। ਉਹ ਪਹਿਲੇਸੀਜਨ ਵਿਚ ਚੇਨਈ ਸੁਪਰਕਿੰਗਸ ਨਾਲ ਜੁੜੇ। ਉਨ੍ਹਾਂ ਨੇ 2010 ਤੇ 2011 ਦੇ ਸੀਜਨ ਵਿਚ CSK ਲਈ 2 ਸੈਂਕੜੇ ਲਗਾਏ। ਦੋਵੇਂ ਹੀ ਸੀਜ਼ਨ ਵਿਚ ਚੇਨਈ ਚੈਂਪੀਅਨ ਬਣੀ ਸੀ। ਫਿਲਹਾਲ ਉਹ ਕਿਸੇ ਵੀ ਆਈਪੀਐੱਲ ਟੀਮ ਦਾ ਹਿੱਸਾ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵਿਜੇ ਨੇ ਕਿਹਾ ਕਿ ਉਹ ਕ੍ਰਿਕਟ ਦੇ ਬਿਜ਼ਨੈੱਸ ਤੇ ਦੁਨੀਆ ਭਰ ਵਿਚ ਲੀਗ ਕ੍ਰਿਕਟ ਖੇਡਣ ‘ਤੇ ਫੋਕਸ ਕਰਨਗੇ। ਇਸ ਲਈ ਮੁਮਿਕਨ ਹੈ ਕਿ ਵਿਜੇ ਲੇਜੇਂਡਸ ਲੀਗ ਕ੍ਰਿਕਟ, ਇੰਟਰਨੈਸ਼ਨਲ ਲੀਗ ਕ੍ਰਿਕਟ ਖੇਡਦੇ ਨਜ਼ਰ ਆਉਣਗੇ। ਨਾਲ ਹੀ ਉਹ ਕਿਸੇ IPL ਟੀਮ ਵਿਚ ਮੈਂਟਰ ਤੇ ਬੈਟਿੰਗ ਕੋਚ ਵਜੋਂ ਵੀ ਜੁੜ ਸਕਦੇ ਹਨ।