ਏਅਰ ਇੰਡੀਆ ਪੇਸ਼ਾਬ ਕਾਂਡ ਮਾਮਲੇ ਵਿਚ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਸ਼ੰਕਰ ਮਿਸ਼ਰਾ ਨੂੰ ਪਟਿਆਲਾ ਹਾਊਸ ਕੋਰਟ ਨੇ 1 ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਹੈ। ਇਸ ਤੋਂ ਪਹਿਲਾਂ ਕੋਰਟ ਨੇ ਸੁਣਵਾਲੀ ਪੂਰੀ ਕਰ ਲਈ ਸੀ ਤੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ। ਐਡੀਸ਼ਨਲ ਸੈਸ਼ਨ ਜੱਜ ਹਰਜੋਤ ਸਿੰਘ ਨੇ ਫੈਸਲਾ ਸੁਣਾਇਆ ਹੈ। ਸ਼ੰਕਰ ਮਿਸ਼ਰਾ ਨੂੰ 6 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮੁਲਜ਼ਮ ਸ਼ੰਕਰ ਮਿਸ਼ਰਾ ‘ਤੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ਯਾਤਰੀ ‘ਤੇ ਪੇਸ਼ਾਬ ਕਰਨ ਦਾ ਦੋਸ਼ ਲੱਗਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੋਸ਼ ਦਾ ਖੰਡਨ ਕੀਤਾ ਸੀ। ਇਸ ਦੇ ਬਾਅਦ 6 ਜਨਵਰੀ ਤੋਂ ਉਹ ਪੁਲਿਸ ਹਿਰਾਸਤ ਵਿਚ ਸਨ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਭੱਲਾ ਨੇ ਕਿਹਾ ਸੀ ਕਿ ਜਾਂਚ ਏਜੰਸੀ ਨੇ ਜਿਸ ਗਵਾਹ ਦਾ ਨਾਂ ਲਿਆ ਹੈ, ਉਹ ਉਸ ਦੇ ਪੱਖ ਵਿਚ ਹੀ ਗਵਾਹੀ ਨਹੀਂ ਦੇ ਰਹੀ ਹੈ।
ਸ਼ੰਕਰ ਮਿਸ਼ਰਾ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਸ਼ਿਕਾਇਤਕਰਤਾ ਨੇ ਘਟਨਾ ਦੇ ਬਾਅਦ ਟਿਕਟ ਦੀ ਭਰਪਾਈ ਮੰਗੀ ਸੀ ਤੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਵੀ ਮੰਗ ਕੀਤੀ ਸੀ। ਦਿੱਲੀ ਪੁਲਿਸ ਦੇ ਵਕੀਲ ਨੇ ਸ਼ੰਕਰ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ। ਦਿੱਲੀ ਪੁਲਿਸ ਨੇ ਮਿਸ਼ਰਾ ‘ਤੇ ਜਾਂਚ ਵਿਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ।
ਸ਼ਿਕਾਇਤਕਰਤਾ ਮਹਿਲਾ ਦਾ ਪੱਖ ਰੱਖ ਰਹੇ ਵਕੀਲ ਅੰਕੁਰ ਮਹਿੰਦਰਾ ਨੂੰ ਜਵਾਬ ਦਿੱਤਾ ਕਿ ਦੋਸ਼ੀ ਸ਼ੰਕਰ ਮਿਸ਼ਰਾ ਗਲਤ ਜਾਣਕਾਰੀ ਫੈਲਾ ਰਹੇ ਹਨ। ਅਜਿਹਾ ਕਰਕੇ ਉਹ ਪੀੜਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਸ ਨੂੰ ਆਪਣੇ ਲਈ ਘਿਨਾਉਣੇ ਕੰਮ ਦਾ ਪਛਤਾਵਾ ਹੋਣਾ ਚਾਹੀਦਾ ਸੀ ਪਰ ਉਹ ਝੂਠ ਬੋਲ ਰਿਹਾ ਹੈ।
ਇਹ ਵੀ ਪੜ੍ਹੋ : ਖੱਟਰ ਸਰਕਾਰ ਦਾ ਵੱਡਾ ਫੈਸਲਾ, ਸਟੇਟ ਵਿਜੀਲੈਂਸ ਦਾ ਨਾਂ ਬਦਲ ਕੇ ਕੀਤਾ ‘ਐਂਟੀ ਕੁਰੱਪਸ਼ਨ ਬਿਊਰੋ’
ਅਮਰੀਕਾ ਵਿਚ ਆਡੀਓਲਾਜੀ ਦੇ ਡਾਕਟਰ ਭੱਟਾਚਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਕੈਬਿਨ ਕਰੂ ਨੂੰ ਯਾਤਰੀ ਬਾਰੇ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਕਿਉਂਕਿ ਉਹ ਨਸ਼ੇ ਵਿਚ ਪੂਰੀ ਤਰ੍ਹਾਂ ਧੁੱਤ ਸੀ। ਉਡਾਣ ਭਰਨ ਦੇ ਲਗਭਗ ਇਕ ਘੰਟੇ ਬਾਅਦ ਯਾਤਰੀਆਂ ਨੂੰ ਦੁਪਹਿਰ ਦਾ ਲੰਚ ਦਿੱਤਾ ਗਿਆ ਤੇ ਉਹ 40 ਮਿੰਟ ਵਿਚ ਹੀ 4 ਡ੍ਰਿੰਕਸ ਪੀ ਚੁੱਕਾ ਸੀ।ਜਦੋਂ ਇਸ ਬਾਰੇ ਸਟਾਫ ਨੂੰ ਦੱਸਿਆ ਤਾਂ ਉਹ ਸਿਰਫ ਮੁਸਕਰਾਏ। ਇਸ ਦੇ ਬਾਅਦ ਵੀ ਦੋਸ਼ੀ ਨੂੰ ਹੋਰ ਡ੍ਰਿੰਕ ਪਿਲਾਈ ਗਈ।
ਵੀਡੀਓ ਲਈ ਕਲਿੱਕ ਕਰੋ -: