ਸਾਬਕਾ ਕਾਨੂੰਨ ਮੰਤਰੀ ਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਵਕੀਲ ਹੋ ਗਿਆ। 97 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ। ਦਿੱਗਜ਼ ਵਕੀਲ ਸ਼ਾਂਤੀ ਭੂਸ਼ਣ ਨੇ ਮੋਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਵਜੋਂ ਕੰਮ ਸੰਭਾਲਿਆ ਤੇ 1977 ਤੋਂ 1979 ਤੱਕ ਇਸ ਅਹੁਦੇ ‘ਤੇ ਰਹੇ। ਸਾਲ 2018 ‘ਚ ਸ਼ਾਂਤੀ ਭੂਸ਼ਣ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ‘ਮਾਸਟਰ ਆਫ ਰੋਸਟਰ’ ਸਿਸਟਮ ਵਿਚ ਬਦਲਾਅ ਦੀ ਮੰਗ ਕੀਤੀ ਸੀ।
ਸ਼ਾਂਤੀ ਭੂਸ਼ਣ ਨੇ ਹੀ ਇਲਾਹਾਬਾਦ ਹਾਈਕੋਰਟ ਵਿਚ ਕਾਫੀ ਚਰਚਿਤ ਮਾਮਲੇ ਵਿਚ ਰਾਜ ਨਾਰਾਇਣ ਦੀ ਅਗਵਾਈ ਕੀਤੀ ਸੀ। 1974 ਵਿਚ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੇ ਮੋਰਾਰਜੀ ਦੇਸਾਈ ਮੰਤਰਾਲੇ ਵਿਚ 1977 ਤੋਂ 1979 ਤੱਕ ਭਾਰਤ ਦੇ ਕਾਨੂੰ ਮੰਤਰੀ ਵਜੋਂ ਕੰਮ ਕੀਤਾ ਸੀ।
ਸ਼ਾਂਤੀ ਭੂਸ਼ਣ ਕਾਂਗਰਸ (ਓ) ਪਾਰਟੀ ਤੇ ਬਾਅਦ ਵਿਚ ਜਨਤਾ ਪਾਰਟੀ ਦੇ ਇਕ ਸਰਗਰਮ ਮੈਂਬਰ ਸਨ। ਉਹ 14 ਜੁਲਾਈ 1977 ਤੋਂ 2 ਅਪ੍ਰੈਲ 1980 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। 1980 ਵਿਚ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। 1986 ਵਿਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਇਕ ਚੋਣ ਪਟੀਸ਼ਨ ‘ਤੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ ਤਾਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਸ਼ਾਂਤੀ ਭੂਸ਼ਣ ਤੇ ਉਨ੍ਹਾਂ ਦੇ ਬੇਟੇ ਪ੍ਰਸ਼ਾਂਤ ਭੂਸ਼ਣ ਅੰਨਾ ਅੰਦੋਲਨ ਵਿਚ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: