1 ਫਰਵਰੀ 2023 ਤੋਂ ਬਹੁਤ ਹੀ ਅਹਿਮ ਬਦਲਾਅ ਹੋਣ ਵਾਲੇ ਹਨ। ਕੇਂਦਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਆਖਰੀ ਪੂਰਨ ਬਜਟ ਪੇਸ਼ ਕਰੇਗੀ। ਹਾਲਾਂਕਿ ਬਜਟ ਦਾ ਐਲਾਨ ਅਗਲੇ ਵਿੱਤੀ ਸਾਲ 2023-24 ਤੋਂ ਲਾਗੂ ਹੋਵੇਗਾ, ਜੋ ਇਕ ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ ਪਰ ਉਸ ਤੋਂ ਪਹਿਲਾਂ ਫਰਵਰੀ ਕਈ ਬਦਲਾਅ ਲੈ ਕੇ ਆ ਰਹੀ ਹੈ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ।
ਕ੍ਰੈਡਿਟ ਕਾਰਡ ਯੂਜਰਸ ਰੱਖਣ ਧਿਆਨ
ਜੇਕਰ ਤੁਸੀਂ ਬੈਂਕ ਆਫ ਬੜੌਦਾ ਦਾ ਕ੍ਰੈਡਿਟ ਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ 1 ਫਰਵਰੀ 2023 ਤੋਂ ਕ੍ਰੈਡਿਟ ਕਾਰਡ ਤੋਂ ਬਿਲ ਚੁਕਾਉਣਾ ਮਹਿੰਗਾ ਹੋਣ ਵਾਲਾ ਹੈ। ਦਰਅਸਲ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦੇ ਭੁਗਤਾਨ ‘ਤੇ 1 ਫੀਸਦੀ ਫੀਸ ਲੱਗੇਗੀ। ਇਹ ਨਿਯਮ 1 ਫਰਵਰੀ 2023 ਤੋਂ ਪ੍ਰਭਾਵੀ ਹੋਵੇਗੀ।
ਬਦਲ ਸਕਦੀਆਂ ਹਨ LPG ਦੀਆਂ ਕੀਮਤਾਂ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਗੈਸ ਸਿਲੰਡਰ ਦੇ ਰੇਟਾਂ ਦੀ ਸਮੀਖਿਆ ਹੁੰਦੀ ਹੈ। ਇਸ ਦੇ ਬਾਅਦ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਜਾਂ ਘੱਟਦੀਆਂ ਹਨ। ਉਮੀਦ ਹੈ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਵਧਣਗੀਆਂ ਗੱਡੀ ਦੀਆਂ ਕੀਮਤਾਂ
ਵ੍ਹੀਕਲ ਮੈਨੂਫੈਕਚਰਿੰਗ ਵਿਚ ਦੇਸ਼ ਦੀਆਂ ਵੱਡੀਆਂ ਕੰਪਨੀਆਂ ਵਿਚੋਂ ਇਕ ਟਾਟਾ ਮੋਟਰਸ ਨੇ ਯਾਤਰੀ ਵਾਹਨਾਂ ਦੇ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਵਧੀਆਂ ਹੋਈਆਂ ਕੀਮਤਾਂ 1 ਫਰਵਰੀ 2023 ਤੋਂ ਲਾਗੂ ਹੋਣਗੀਆਂ। ਕੰਪਨੀ ਮੁਤਾਬਕ ਪੈਟਰੋਲ ਤੇ ਡੀਜ਼ਲ ਇੰਜਣ ਵਾਲੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿਚ ਔਸਤਨ ਮਾਡਲ ਤੇ ਵੈਰੀਐਂਟ ਦੇ ਆਧਾਰ ‘ਤੇ 1.2 ਫੀਸਦੀ ਦਾ ਵਾਧਾ ਹੋਵੇਗਾ।
ਨੋਇਡਾ ‘ਚ ਲਾਗੂ ਹੋਵੇਗੀ ਸਕ੍ਰੈਪ ਪਾਲਿਸੀ
ਨੋਇਡਾ ਤੇ ਗ੍ਰੇਟਰ ਨੋਇਡਾ ਵਿਚ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨ ਜ਼ਬਤ ਤੇ ਕਬਾੜ ਹੋ ਜਾਣਗੇ। ਇਸ ਤੋਂ ਪਹਿਲਾਂ NGT ਦੇ ਹੁਕਮ ‘ਤੇ ਟਰਾਂਸਪੋਰਟ ਵਿਭਾਗ ਨੇ ਭਾਰੀ ਮਾਤਰਾ ਵਿਚ ਪੈਟਰੋਲ ਤੇ ਡੀਜ਼ਲ ਵਾਹਨਾਂ ਦੇ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਸੀ। ਹੁਣ ਇਨ੍ਹਾਂ ਵਾਹਨਾਂ ਨੂੰ ਫੜ ਕੇ ਜ਼ਬਤ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਜਾਰੀ ਸਕ੍ਰੈਪ ਪਾਲਿਸੀ ਵਿਚ ਲੋਕਾਂ ਵੱਲੋਂ ਕੋਈ ਦਿਲਚਸਪੀ ਨਹੀਂ ਦਿਖਾਏ ਜਾਣ ਦੇ ਬਾਅਦ ਟਰਾਂਸਪੋਰਟ ਵਿਭਾਗ ਨੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਇੰਡੀਗੋ ਦੀ ਨਵੀਂ ਫਲਾਈਟ
1 ਫਰਵਰੀ 2023 ਤੋਂ ਦਿੱਲੀ-ਇੰਸਤਾਂਬੁਲ ਮਾਰਗ ‘ਤੇ ਬੋਇੰਗ 777 ਜਹਾਜ਼ ਦਾ ਸੰਚਾਲਨ ਕਰੇਗੀ ਤਾਂਕਿ ਭਾਰਤ ਤੋਂ ਆਉਣ-ਜਾਣ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: