ਹਰਿਆਣਾ ਦੇ ਫਰੀਦਾਬਾਦ ‘ਚ ਆਨਲਾਈਨ ਗੇਮ ਖੇਡਣ ਲਈ ਮੋਬਾਇਲ ਨਾ ਦੇਣ ‘ਤੇ ਇਕ ਨੌਜਵਾਨ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਸੂਚਨਾ ਅਨੁਸਾਰ ਦੋਸਤ ਨੇ ਨੌਜਵਾਨ ਨੂੰ ਮੋਬਾਇਲ ਇਸ ਲਈ ਨਹੀਂ ਦਿੱਤਾ ਕਿਉਂਕਿ ਉਸ ਸਮੇਂ ਉਹ ਆਪਣੀ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ। ਦੋਸ਼ੀ ਦੋਸਤ ਦੀ ਪਛਾਣ ਸ਼ੋਏਬ ਵੱਜੋਂ ਹੋਈ ਹੈ ਅਤੇ ਮ੍ਰਿਤਕ ਦਾ ਨਾਮ ਇਰਫਾਨ ਹੈ। ਪੁਲਿਸ ਨੇ ਕਤਲ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸ਼ੋਏਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਹਿਲਾਂ ਇਹ ਮਾਮਲਾ ਬਲਾਇੰਡ ਮਰਡਰ ਦਾ ਸੀ। ਪਰ ਹੁਣ ਪੁਲਿਸ ਨੇ ਇਸ ਇਰਫਾਨ ਕਤਲ ਕੇਸ ਵਿੱਚ ਖੁਲਾਸਾ ਕੀਤਾ ਹੈ ਕਿ ਇਰਫਾਨ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਦੋਸਤ ਸ਼ੋਏਬ ਨੇ ਸਿਰ ‘ਤੇ ਹਮਲਾ ਕਰਕੇ ਮਾਰਿਆ ਹੈ। 29 ਜਨਵਰੀ ਦੀ ਰਾਤ ਨੂੰ ਇਰਫਾਨ ਸੈਕਟਰ-21ਡੀ ਵਿੱਚ ਠੇਕੇ ਦੇ ਪਿੱਛੇ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਉਸ ਦੇ ਸਿਰ ‘ਤੇ ਸੱਟ ਲੱਗੀ ਸੀ।
ASP ਕ੍ਰਾਈਮ ਸੁਰਿੰਦਰ ਸ਼ਿਓਰਾਣ ਦੀ ਅਗਵਾਈ ਵਿੱਚ ਕ੍ਰਾਈਮ ਬ੍ਰਾਂਚ DLF ਦੇ ਇੰਚਾਰਜ ਰਾਕੇਸ਼ ਕੁਮਾਰ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਦੋਸ਼ੀ ਸ਼ੋਏਬ ਵਾਸੀ ਬਡਖਲ, ਫਰੀਦਾਬਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ‘ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਸ਼ੋਏਬ ਅਤੇ ਇਰਫਾਨ ਦੀ 5 ਸਾਲ ਪੁਰਾਣੀ ਦੋਸਤੀ ਸੀ। ਦੋਵੇਂ ਅਕਸਰ ਇਕੱਠੇ ਰਹਿੰਦੇ ਸਨ। ਸ਼ੋਏਬ ਨੇ ਦੱਸਿਆ ਕਿ ਦੋਵੇਂ ਚੰਗੇ ਦੋਸਤ ਸਨ।
ਘਟਨਾ ਵਾਲੀ ਰਾਤ ਦੋਵੇਂ ਠੇਕੇ ‘ਤੇ ਬੀਅਰ ਪੀਣ ਲਈ ਆਏ ਸਨ। ਬੀਅਰ ਪੀਂਦੇ ਸਮੇਂ ਫੋਨ ‘ਤੇ ਆਨਲਾਈਨ ਗੇਮ ਖੇਡ ਰਹੇ ਸਨ। ਗੇਮ ਖੇਡਦੇ ਸਮੇਂ ਦੋਵਾਂ ਵਿਚਾਲੇ ਲੜਾਈ ਹੋ ਗਈ। ਇਸੇ ਦੌਰਾਨ ਇਰਫਾਨ ਦੀ ਪਤਨੀ ਦਾ ਫੋਨ ਆਇਆ। ਸ਼ੋਏਬ ਨੇ ਇਰਫਾਨ ਤੋਂ ਵਾਰ-ਵਾਰ ਮੋਬਾਈਲ ਮੰਗਣਾ ਸ਼ੁਰੂ ਕਰ ਦਿੱਤਾ। ਪਰ ਇਰਫਾਨ ਆਪਣੀ ਪਤਨੀ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਰੋਕਦਾ ਰਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, DSP ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਪੂਰੀ ਲਿਸਟ
ਸ਼ੋਏਬ ਨੇ ਦੱਸਿਆ ਕਿ ਫੋਨ ਮੰਗਣ ‘ਤੇ ਇਰਫਾਨ ਨੂੰ ਗੁੱਸਾ ਆ ਗਿਆ। ਜਿਸ ‘ਤੋਂ ਬਾਅਦ ਉਸ ਨੇ ਗੁੱਸੇ ਵਿੱਚ ਆਪਣਾ ਮੋਬਾਈਲ ਤੋੜ ਦਿੱਤਾ। ਇਸ ਤੋਂ ਸ਼ੋਏਬ ਨੂੰ ਵੀ ਗੁੱਸਾ ਆ ਗਿਆ। ਉਸ ਨੇ ਪਿੱਛਿਓਂ ਇਰਫਾਨ ਦੇ ਸਿਰ ‘ਤੇ ਪੱਥਰ ਮਾਰਿਆ। ਨਾਲ ਹੀ ਉਸ ਦਾ ਸਿਰ ਫੜ ਕੇ ਸੜਕ ‘ਤੇ ਮਾਰਿਆ। ਜਿਸ ਤੋਂ ਬਾਅਦ ਇਰਫਾਨ ਬੇਹੋਸ਼ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਘਟਨਾ ਸਬੰਧੀ ਮ੍ਰਿਤਕ ਦੇ ਪਿਤਾ ਅਬਦੁਲ ਕਰੀਮ ਨੇ ਦੱਸਿਆ ਕਿ ਇਰਫ਼ਾਨ ਉਸ ਦਿਨ ਆਪਣੇ ਦੋਸਤ ਸ਼ੋਏਬ ਨਾਲ ਘਰੋਂ ਨਿਕਲਿਆ ਸੀ। ਇਰਫਾਨ ਦਾ ਸਿਰ ਖੂਨ ਨਾਲ ਲੱਥਪੱਥ ਸੀ। ਸੱਟ ਲੱਗਣ ਤੋਂ ਬਾਅਦ ਸ਼ੋਏਬ ਖੁਦ ਇਰਫਾਨ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਉਣ ਲਈ ਲੈ ਕੇ ਗਿਆ ਸੀ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। ਇਲਾਜ ਦੌਰਾਨ ਇਰਫਾਨ ਦੀ ਮੌਤ ਹੋ ਗਈ।