ਜ਼ਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਸੈਂਟਰਲ ਜੇਲ੍ਹ ਵਿਚ ਤਾਇਨਾਤ ਵਾਰਡਨ ਹੀ ਹਵਾਲਾਤੀਆਂ ਤੇ ਕੈਦੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ।
ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਜੇਲ੍ਹ ਵਾਰਡਨ ਤੇ ਉਸ ਦੇ ਬੇਟੇ ਸਣੇ 4 ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੋ ਕਿ ਜੇਲ੍ਹ ਵਿਚ ਸਪਲਾਈ ਕੀਤੀ ਜਾਣੀ ਸੀ। ਗ੍ਰਿਫ਼ਤਾਰ ਕੀਤੇ ਜੇਲ੍ਹ ਵਾਰਡਨ ਦਾ ਪੁੱਤਰ ਪਾਕਿਸਤਾਨੀ ਸਮੱਗਲਰਾਂ ਤੋਂ ਇਹ ਨਸ਼ਾ ਮੰਗਵਾਉਂਦਾ ਸੀ।
ਇਹ ਵੀ ਪੜ੍ਹੋ : ਅਜਨਾਲਾ : ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ CDPO ਨੂੰ ਵਿਜੀਲੈਂਸ ਨੇ ਕੀਤਾ ਸਸਪੈਂਡ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਕਾਸ਼ਦੀਪ ਪਾਕਿਸਤਾਨੀ ਸਮੱਗਲਰਾਂ ਤੋਂ ਇਹ ਨਸ਼ਾ ਮੰਗਵਾਉਂਦਾ ਸੀ ਅਤੇ ਕੇਂਦਰੀ ਜੇਲ੍ਹ ਵਿੱਚ ਸਪਲਾਈ ਕਰਦਾ ਸੀ । ਉਸਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਡਿਊਟੀ ਵਿੱਚ ਤਾਇਨਾਤ ਉਸਦਾ ਪਿਤਾ ਹਵਲਦਾਰ ਨਾਇਬ ਸਿੰਘ ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: