ਪੰਜਾਬ ਤੋਂ ਡਲਹੌਜ਼ੀ ਘੁੰਮਣ ਆਏ 3 ਸੈਲਾਨੀਆਂ ਵਿਚੋਂ ਇਕ ਦੀ ਕਮਰੇ ਵਿਚ ਦਮ ਘੁਟਣ ਨਾਲ ਮੌਤ ਹੋ ਗਈ ਜਦੋਂ ਕਿ ਇਕ ਬੇਹੋਸ਼ ਹੋ ਗਿਆ। ਠੰਡ ਤੋਂ ਬਚਣ ਲਈ ਸੈਲਾਨੀਆਂ ਨੇ ਅੰਗੀਠੀ ਨੂੰ ਆਪਣੇ ਕਮਰੇ ਵਿ ਚਰੱਖਿਆ ਸੀ ਜਿਸ ਕਾਰਨ ਕੋਲੇ ਨਾਲ ਕਮਰੇ ਅੰਦਰ ਕਾਰਬਨ ਮੋਨੋਆਕਸਾਈਡ ਗੈਸ ਬਣ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਦਾ ਪੋਸਟਮਾਰਟਮ ਕਰਾਉਣ ਦੇ ਬਾਅਦ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਦੂਜੇ ਸੈਲਾਨੀ ਦਾ ਡਲਹੌਜ਼ੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਥਾਣਾ ਡਲਹੌਜੀ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਬਰਫਬਾਰੀ ਦੇਖਣ ਦੀ ਚਾਹ ਵਿਚ ਜਲੰਧਰ ਸ਼ਹਿਰ ਤੋਂ 3 ਸੈਲਾਨੀ ਡਲਹੌਜੀ ਆਏ। ਹੋਲ ਵਿਚ ਉਨ੍ਹਾਂ ਨੇ ਰਾਤ ਗੁਜ਼ਾਰਨ ਲਈ ਇਕ ਕਮਰਾ ਲਿਆ। ਇਕ ਕਮਰੇ ਵਿਚ 2 ਲੋਕ ਸੌਂ ਗਏ ਜਦੋਂ ਕਿ ਤੀਜਾ ਦੂਜੇ ਕਮਰੇ ਵਿਚ ਸੌਂ ਗਿਆ। ਰਾਤ ਨੂੰ ਜ਼ਿਆਦਾ ਠੰਡ ਤੋਂ ਬਚਾਅ ਲਈ ਕੋਲੇ ਦੀ ਅੰਗੀਠੀ ਨੂੰ ਦੋ ਸੈਲਾਨੀਆਂ ਨੇ ਆਪਣੇ ਕਮਰੇ ਦੇ ਅੰਦਰ ਰੱਖ ਲਿਆ।
ਇਹ ਵੀ ਪੜ੍ਹੋ : 4 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਲੰਧਰ ‘ਚ ਛੁੱਟੀ ਦਾ ਐਲਾਨ
ਸਵੇਰੇ ਜਦੋਂ ਚੈੱਕਆਊਟ ਸਮੇਂ ਤੱਕ ਸੈਲਾਨੀ ਬਾਹਰ ਨਹੀਂ ਆਏ ਤਾਂ ਹੋਟਲ ਵਾਲਿਆਂ ਨੇ ਕਮਰਾ ਖੁੱਲ੍ਵਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੋਈ ਜਵਾਬ ਨਾ ਮਿਲਣ ‘ਤੇ ਹੋਟਲ ਮੈਨੇਜਮੈਂਟ ਨੇ ਦੂਜੀ ਚਾਬੀ ਨਾਲ ਕਮਰਾ ਖੋਲ੍ਹਿਆ। ਦੋਵੇਂ ਸੈਲਾਨੀ ਬੇਹੋਸ਼ ਸਨ। ਉਨ੍ਹਾਂ ਨੂੰ ਸਿਵਲ ਹਸਪਤਾਲ ਡਲਹੌਜੀ ਪਹੁੰਚਾਇਆ ਗਿਆ ਜਿਥੇ ਹਰਮਿੰਦਰ ਪਾਲ ਸਿੰਘ ਵਾਸੀ ਅਜੀਤ ਨਗਰ ਜਲੰਧਰ ਪੰਜਾਬ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਇਕ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: