ਬਿਹਾਰ ਦੇ ਬੇਤੀਆ ‘ਚ ਮਝੌਲੀਆ ਸਟੇਸ਼ਨ ਨੇੜੇ ਵੱਡਾ ਹਾਦਸਾ ਹੋਣੋਂ ਟਲ ਗਿਆ। ਸੱਤਿਆਗ੍ਰਹਿ ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਵੱਖ ਹੋ ਗਏ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਫਿਲਹਾਲ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨਰਕਟੀਆਗੰਜ- ਮੁਜ਼ੱਫਰਪੁਰ ਰੇਲਵੇ ਲਾਈਨ ‘ਤੇ ਮਝੌਲੀਆ- ਬੇਤੀਆ ਰੇਲਵੇ ਸਟੇਸ਼ਨ ਦੇ ਵਿਚਕਾਰ ਮਹੋਦੀਪੁਰ ਰੇਲ ਗੁੰਮਟੀ ਨੇੜੇ 15273 ਸੱਤਿਆਗ੍ਰਹਿ ਐਕਸਪ੍ਰੈਸ ਦਾ ਇੰਜਣ ਪਟੜੀ ਤੋਂ ਉਤਰ ਗਿਆ, ਕਈ ਬੋਗੀਆਂ ਪਿੱਛੇ ਰਹਿ ਗਈਆਂ।
ਸੂਚਨਾ ਅਨੁਸਾਰ 15273 ਸੱਤਿਆਗ੍ਰਹਿ ਐਕਸਪ੍ਰੈਸ ਇੰਜਣ ਅਤੇ ਕੁਝ ਬੋਗੀਆਂ ਦੇ ਨਾਲ ਰਵਾਨਾ ਹੋਈ, ਜਿਸ ਤੋਂ ਬਾਅਦ ਪੰਜ ਬੋਗੀਆਂ ਬਿਨਾਂ ਇੰਜਣ ਦੇ ਟਰੈਕ ‘ਤੇ ਚੱਲਣ ਲੱਗੀਆਂ। ਹਾਲਾਂਕਿ ਇੰਜਣ ਬੋਗੀਆਂ ਦੇ ਨਾਲ 100 ਮੀਟਰ ਅੱਗੇ ਹੀ ਗਿਆ ਸੀ ਕਿ ਡਰਾਈਵਰ ਨੂੰ ਇਸ ਦਾ ਪਤਾ ਲੱਗ ਗਿਆ। ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਇੰਜਣ ਸਮੇਤ ਚਾਰ ਬੋਗੀਆਂ ਨੂੰ ਰੋਕ ਲਿਆ। ਇਸ ਤੋਂ ਬਾਅਦ ਸਾਰੀਆਂ ਬੋਗੀਆਂ ਨੂੰ ਦੁਬਾਰਾ ਜੋੜ ਕੇ ਟਰੇਨ ਦਾ ਸੰਚਾਲਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਕਰੀਬ 15 ਮਿੰਟ ਤੱਕ ਟਰੇਨ ਫਾਟਕ ਕੋਲ ਖੜ੍ਹੀ ਰਹੀ।
ਇਹ ਵੀ ਪੜ੍ਹੋ : ਡੇਰਾਬਸੀ ‘ਚ ਪੁਲਿਸ ਨੇ 5 ਕਿੱਲੋ ਚਰਸ ਸਣੇ ਨੇਪਾਲੀ ਮੂਲ ਦੀਆਂ 2 ਨਸ਼ਾ ਤਸਕਰ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਘਟਨਾ ਸਬੰਧੀ ਰੇਲਗੱਡੀ ਵਿੱਚ ਸਵਾਰ ਇੱਕ ਯਾਤਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਰੇਲਗੱਡੀ ਮਝੌਲੀਆ ਤੋਂ ਖੁੱਲ੍ਹੀ ਤਾਂ ਰੁਕ- ਰੁਕ ਕੇ ਚੱਲ ਰਹੀ ਸੀ ਪਰ ਡਰਾਈਵਰ ਨੇ ਧਿਆਨ ਨਹੀਂ ਦਿੱਤਾ। ਜਿਵੇਂ ਹੀ ਉਹ ਮਹੋਦੀਪੁਰ ਗੁੰਮਟੀ ਪਹੁੰਚੇ ਤਾਂ ਉੱਥੇ ਝਟਕਾ ਲੱਗਾ ਅਤੇ ਪਾਇਲਟ ਇੰਜਣ ਸਮੇਤ ਚਾਰ ਬੋਗੀਆਂ ਲੈ ਕੇ ਰਵਾਨਾ ਹੋ ਗਿਆ। ਜਦਕਿ 18 ਬੋਗੀਆਂ ਇਸ ਤਰ੍ਹਾਂ ਟਰੈਕ ‘ਤੇ ਚੱਲਣ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਈਸਟ ਸੈਂਟਰਲ ਰੇਲਵੇ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਮੌਕੇ ਦਾ ਮੁਆਇਨਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੋਗੀਆਂ ਨੂੰ ਜੋੜਨ ਲਈ ਵਰਤੇ ਗਏ ਕਪਲਿੰਗ ਦੇ ਅਚਾਨਕ ਟੁੱਟ ਜਾਣ ਕਾਰਨ ਵਾਪਰਿਆ ਹੈ।
ਵੀਡੀਓ ਲਈ ਕਲਿੱਕ ਕਰੋ -: