ਸਰਕਾਰੀ ਗਰਲਜ਼ ਕਾਲਜ ਦੀ ਗਰਾਊਂਡ ਵਿੱਚ ਸੀਐਫਓਐਸਈ ਵੱਲੋਂ ਸਾਈਕਲ ਐਕਸਪੋ ਦੀ ਸ਼ੁਰੂਆਤ ਕੀਤੀ ਗਈ। ਐਕਸਪੋ ਦੀ ਸ਼ੁਰੂਆਤ ਐਮਐਸਐਮਈ ਦੇ ਡਾਇਰੈਕਟਰ ਵਿਨੋਦ ਸ਼ਰਮਾ ਵੱਲੋਂ ਕੀਤੀ ਗਈ। ਸ਼ਾਨਦਾਰ ਢੰਗ ਨਾਲ ਬਣੇ ਪੰਡਾਲ ਵਿੱਚ ਸਾਈਕਲ ਬਣਾਉਣ ਵਾਲੀ ਅਤੇ ਸਾਈਕਲ ਪਾਰਟਸ, ਖਿਡੌਣੇ ਸਾਈਕਲ, ਟਾਇਰ ਬਣਾਉਣ ਵਾਲੀਆਂ ਕੁੱਲ 85 ਕੰਪਨੀਆਂ ਨੇ ਸਟਾਲ ਲਗਾਏ ਹਨ।
ਲੁਧਿਆਣਾ, ਮਹਾਰਾਸ਼ਟਰ, ਚੇਨਈ, ਦਿੱਲੀ, ਹਰਿਆਣਾ ਦੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾ ਕੇ ਆਪਣੇ ਬ੍ਰਾਂਡ ਪ੍ਰਦਰਸ਼ਿਤ ਕੀਤੇ। ਸਾਈਕਲ ਐਕਸਪੋ ਦਾ ਪਹਿਲਾ ਦਿਨ ਹੈ। ਅੱਜ ਵੀ ਵੱਡੀ ਗਿਣਤੀ ਵਿਚ ਟ੍ਰੇਡਰਾਂ ਦੇ ਆਉਣ ਦੀ ਉਮੀਦ ਹੈ। ਐਕਸਪੋ ਵਿਚ ਮਹਾਰਾਸ਼ਟਰ ਦੇ ਮੁੰਬਈ ਤੋਂ ਆਈ ਮਾਈਕਲ ਬੋਲਟ ਕੰਪਨੀ ਦੀ ਆਧੁਨਿਕ ਤੇ ਨਵੀਂ ਲੁਕ ਦੀ ਸਾਈਕਲ ਆਕਰਸ਼ਣ ਦਾ ਕੇਂਦਰ ਰਹੀ।
ਮੁੰਬਈ ਦੀ ਬੋਲਟ ਕੰਪਨੀ ਨੇ ਪਹਿਲੀ ਵਾਰ ਲੁਧਿਆਣਾ ਵਿਚ ਆਪਣੇ ਬ੍ਰਾਂਚ ਨੂੰ ਐਕਸਪੋ ਵਿਚ ਉੁਤਾਰਿਆ ਹੈ। ਕੰਪਨੀ ਨੇ ਆਪਣੇ ਕਈ ਮਾਡਲ ਉਤਾਰੇ ਹਨ। ਇਨ੍ਹਾਂ ਵਿਚ ਬੌਸ਼ ਮਾਡਲ ਦੀ ਈ-ਸਾਈਕਲ ਸਾਢੇ 6 ਲੱਖ ਦੀ ਹੈ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਇਹ ਬੈਟਰੀ ਨਾਲ ਚੱਲਦੀ ਹੈ। ਇਸ ਤੋਂ ਇਲਾਵਾ ਪੈਡਲ ਨਾਲ ਵੀ ਚਲਾਇਆ ਜਾ ਸਕਦਾ ਹੈ। ਇਕ ਵਾਰ ਬੈਟਰੀ ਚਾਰਜ ਕਰਨ ‘ਤੇ ਇਹ 60 ਕਿਲੋਮੀਟਰ ਤੱਕ ਚੱਲੇਗੀ।
ਸਾਈਕਲ ਦੀ ਰਫਤਾਰ 40 ਕਿਲੋਮੀਟਰ ਪ੍ਰਤੀ ਘੰਟਾ ਹੈ। 7 ਗੇਅਰ ਹਨ। ਇਸ ਨਾਲ ਪੈਡਲ ਨਾਲ ਚਲਾਉਣ ‘ਤੇ ਇਸ ਦੀ ਸਪੀਡ ਕਾਫੀ ਮਿਲੇਗੀ। ਦਿਨ, ਰਾਤ ਤੇ ਮੀਂਹ ਵਿਚ ਇਹ ਸਾਈਕਲ ਚਲਾਈ ਜਾ ਸਕਦੀ ਹੈ। ਸਾਈਕਲ ਦੇ ਅੱਗੇ ਵੀ ਲਾਈਟ ਲੱਗੀ ਹੈ। ਹਾਰਨ ਤੇ ਸਕ੍ਰੀਨ ਵੀ ਲੱਗੀ ਹੈ। ਸਿਹਤ ਠੀਕ ਰੱਖਣ ਲਈ ਸਾਈਕਲਿੰਗ ਇਸ ਸਾਈਕਲ ਨਾਲ ਵੀ ਕੀਤੀ ਜਾ ਸਕਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਬੌਸ਼ ਸਾਈਕਲ ਬਾਲੀਵੁੱਡ ਵਿਚ ਕਈ ਐਕਟਰ ਚਲਾਉਂਦੇ ਹਨ। ਇਸ ਸਾਈਕਲ ਵਿਚ ਜਰਮਨੀ ਤੇ ਸਪੇਨ ਸਾਈਕਲ ਕੰਪਨੀਆਂ ਦੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।
ਮੁੰਬਈ ਦੀ ਬੋਲਟ ਕੰਪਨੀ ਵੱਲੋਂ ਇਕ ਹੋਰ ਮਾਡਲ ਆਊਟਸਾਈਡਰ ਈ-ਸਾਈਕਲ ਉਤਾਰਿਆ ਗਿਆ ਹੈ ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸਾਈਕਲ ਦੀ ਲੁਕ ਪੂਰੀ ਤਰ੍ਹਾਂ ਤੋਂ ਮੋਟਰਸਾਈਕਲ ਵਾਂਗ ਹੈ। ਇਸ ‘ਤੇ ਦੋ ਵਿਅਕਤੀ ਬੈਠ ਸਕਦੇ ਹਨ। ਆਊਟਸਾਈਡਰ ਈ-ਸਾਈਕਲ ਵਿਚ ਹਾਰਨ, ਸਕ੍ਰੀਨ ਤੇ ਲਾਈਟ ਲੱਗੀ ਹੋਈ ਹੈ।
ਸਕਰੀਨ ਤੋਂ ਟਾਈਮ ਤੇ ਸਪੀਡ ਦੇਖੀ ਜਾ ਸਕਦੀ ਹੈ। ਇਹ ਵੀ ਬੈਟਰੀ ਤੇ ਪੈਡਲ ਨਾਲ ਚੱਲਦੀ ਹੈ। ਚਾਰਜ ਕਰਨ ‘ਤੇ 60 ਕਿਲੋਮੀਟਰ ਤੱਕ ਚੱਲਦੀ ਹੈ ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌਰੇਗੀ। ਸਾਈਕਲ ਦੀ ਕੀਮਤ 2.5 ਲੱਖ ਰੁਪਏ ਹੈ।
ਇਸੇ ਤਰ੍ਹਾਂ ਐਕਸਪੋ ਵਿਚ ਬੇਬੀ ਸਮਾਈਕਲ ਸਾਈਕਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਟਾਇ ਸਾਈਕਲ ਦੀ ਖਾਸੀਅਤ ਹੈ ਕਿ ਸਾਈਕਲ ਦੇ ਅੱਗੇ ਹੈਂਟਲ ਹੈ ਤਾਂ ਪਿੱਛੇ ਵੀ ਹੈਂਡਲ ਹੈ। ਮਾਤਾ-ਪਿਤਾ ਬੱਚੇ ਦੇ ਸਾਈਕਲ ਨੂੰ ਸੰਭਾਲ ਸਕਦੇ ਹਨ ਤਾਂ ਕਿ ਉਹ ਡਿੱਗ ਨਾ ਸਕੇ। ਸੀਟ ਉਪਰ ਨੈੱਟ ਜਾਲੀ ਦਿੱਤੀ ਗਈ ਹੈ ਜੋ ਬੱਚੇ ਨੂੰ ਪੂਰੀ ਤਰ੍ਹਾਂ ਕਵਰ ਰੱਖੇਗਾ। ਮੱਛਰ ਨਹੀਂ ਆਉਣਗੇ। ਸ਼ਾਨਦਾਰ ਲੁੱਕ ਵਿਚ ਇਹ ਖਿਡੌਣਾ ਸਾਈਕਲ 1900 ਰੁਪਏ ਦਾ ਹੈ। ਐਕਸੋ ਵਿਚ ਗੋਲ ਬਾਈਕ, ਹਿਪੋ, ਗੋਇਲ ਬਾਈਕਸ, ਫੈਕਟਰ ਬਾਈਕਸ, ਹਾਈਸਟਾਰ, ਰਾਲਸਨ, ਬਾਈਸਾਈਕਲ ਬੀਜ, ਕਾਇਆ ਬਾਕਸ, ਹੀਨਕੇਨ ਇੰਡਸਟਰੀਜ਼, ਬੈਡਰਾਕ, ਮੈਟ੍ਰੋ ਟਾਇਰ ਸਣੇ ਹੋਰ ਕੰਪਨੀਆਂ ਨੇ ਆਪਣੇ ਬ੍ਰਾਂਚ ਪ੍ਰਦਰਸ਼ਿਤ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: