ਦਿੱਲੀ ਤੋਂ ਪਟਨਾ ਜਾਣ ਵਾਲੇ ਇਕ ਯਾਤਰੀ ਨੂੰ ਇੰਡੀਗੋ ਏਅਰਲਾਈਨਸ ਦੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਫਸਰ ਹੁਸੈਨ ਨਾਂ ਦਾ ਯਾਤਰੀ ਜਿਸ ਨੇ ਦਿੱਲੀ ਤੋਂ ਇੰਡੀਗੋ ਦੀ ਫਲਾਈਟ ਨਾਲ ਪਟਨਾ ਜਾਣਾ ਸੀ,ਬਜਾਏ ਇਸ ਦੇ ਉਸ ਨੂੰ ਉਦੈਪੁਰ ਜਾਣ ਵਾਲੀ ਇੰਡੀਗੋ ਦੀ ਦੂਜੀ ਫਲਾਈਟ ਵਿਚ ਬੋਰਡ ਕਰਾ ਦਿੱਤਾ ਗਿਆ। ਡੀਜੀਸੀਏ ਨੇ ਘਟਨਾ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ 30 ਜਨਵਰੀ ਦੀ ਦੱਸੀ ਜਾ ਰਹੀ ਹੈ।
30 ਜਨਵਰੀ ਨੂੰ ਅਫਸਰ ਹੁਸੈਨ ਨੇ ਨਵੀਂ ਦਿੱਲੀ ਤੋਂ ਇੰਡੀਗੋ ਦੀ ਫਲਾਈਟ ਤੋਂ ਪਟਨਾ ਜਾਣਾ ਸੀ, ਬਜਾਏ ਇਸ ਦੇ ਉਸ ਨੂੰ ਉਦੈਪੁਰ ਜਾਣ ਵਾਲੀ ਇੰਡੀਗੋ ਦੀ ਦੂਜੀ ਫਲਾਈਟ ਵਿਚ ਬੋਰਡ ਕੀਤਾ ਗਿਆ। ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਫਸਰ ਹੁਸੈਨ ਨੇ ਇੰਡੀਗੋ ਦੀ ਉਡਾਣ 6ਈ-214 ਜ਼ਰੀਏ ਪਟਨਾ ਲਈ ਟਿਕਟ ਬੁੱਕ ਕੀਤਾ ਸੀ। ਉਹ ਨਿਰਧਾਰਤ ਉਡਾਣ ਵਿਚ ਸਵਾਰ ਹੋਣ ਲਈ 30 ਜਨਵਰੀ ਨੂੰ ਦਿੱਲੀ ਹਵਾਈ ਅੱਡੇ ਪਹੁੰਚੇ ਸੀ ਪਰ ਉਹ ਗਲਤੀ ਨਾਲ ਇੰਡੀਗੋ ਦੀ ਉਦੈਪੁਰ ਜਾਣ ਵਾਲੀ ਫਲਾਈਟ 6ਈ-319 ਵਿਚ ਸਵਾਰ ਹੋ ਗਏ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਉਦੋਂ ਹੋਈ ਜਦੋਂ ਉਹ ਉਦੈਪੁਰ ਪਹੁੰਚ ਗਏ।
ਅਫਸਰ ਹੁਸੈਨ ਨੂੰ ਇਸ ਗੱਲ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਉਦੈਪੁਰ ਪਹੁੰਚ ਗਏ। ਉਨ੍ਹਾਂ ਨੇ ਉਦੈਪੁਰ ਏਅਰਪੋਰਟ ‘ਤੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਇੰਡੀਗੋ ਨੂੰ ਇਸ ਬਾਰੇ ਜਾਣੂ ਕਰਵਾਇਆ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇੰਡੀਗੋ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਕ ਦੂਜੀ ਫਲਾਈਟ ਤੋਂ ਉਸੇ ਦਿਨ ਪਹਿਲਾਂ ਨਵੀਂ ਦਿੱਲੀ ਭੇਜਿਆ ਤੇ ਫਿਰ ਉਥੋਂ 31 ਜਨਵਰੀ ਨੂੰ ਹੋਰ ਫਲਾਈਟ ਤੋਂ ਪਟਨਾ ਭੇਜਿਆ।
ਏਅਰਲਾਈਨ ਨੇ ਇਸ ਬਾਰੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕੰਪਨੀ ਨੇ ਕਿਹਾ ਕਿ ਅਸੀਂ 6E319 ਦਿੱਲੀ-ਉਦੈਪੁਰ ਉਡਾਣ ਵਿਚ ਇਕ ਯਾਤਰੀ ਨਾਲ ਹੋਈ ਘਟਨਾ ਤੋਂ ਜਾਣੂ ਹਨ। ਅਸੀਂ ਇਸ ਮਾਮਲੇ ਵਿਚ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ। ਯਾਤਰੀ ਹੋਈ ਪ੍ਰੇਸ਼ਾਨੀ ਲਈ ਅਸੀਂ ਮਾਫੀ ਮੰਗਦੇ ਹਾਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋ.ਲੀਆਂ: 2 ਬਦਮਾਸ਼ਾਂ ਨੇ ਦੁਕਾਨ ਦੇ ਮਾਲਕ ‘ਤੇ ਕੀਤੀ ਫਾਇਰਿੰਗ, ਘਟਨਾ CCTV ਕੈਮਰੇ ‘ਚ ਕੈਦ
ਡੀਜੀਸੀਏ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਏਅਰਲਾਈਨ ਤੋਂ ਰਿਪੋਰਟ ਮੰਗੀ ਗਈ ਹੈ ਤੇ ਏਅਰਲਾਈਨ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿਚ ਡੀਜੀਸੀਏ ਇਹ ਪਤਾ ਲਗਾਏਗਾ ਕਿ ਯਾਤਰੀ ਦੇ ਬੋਰਡਿੰਗ ਪਾਸ ਨੂੰ ਚੰਗੀ ਤਰ੍ਹਾਂ ਸਕੈਨ ਕਿਉਂ ਨਹੀਂ ਕੀਤਾ ਗਿਆ। ਇਹ ਹੈਰਾਨ ਕਰਨ ਵਾਲਾ ਹੈ ਕਿ ਬੋਰਡਿੰਗ ਤੋਂ ਪਹਿਲਾਂ ਬੋਰਡਿੰਗ ਪਾਸ ਨੂੰ ਨਿਯਮ ਮੁਤਾਬਕ ਦੋ ਬਿੰਦੂਆਂ ‘ਤੇ ਜਾਂਚਿਆ ਜਾਂਦਾ ਹੈ। ਬਾਵਜੂਦ ਇਸ ਦੇ ਯਾਤਰੀ ਗਲਤ ਉਡਾਣ ਵਿਚ ਕਿਵੇਂ ਚੜ੍ਹਿਆ।
ਵੀਡੀਓ ਲਈ ਕਲਿੱਕ ਕਰੋ -: