ਲਖਨਊ ਦੀ ਸਪੈਸ਼ਲ ਸੀਬੀਆਈ ਕੋਰਟ ਨੇ 32 ਸਾਲ ਪੁਰਾਣੇ ਮਾਮਲੇ ਵਿਚ ਰੇਲਵੇ ਤੋਂ ਰਿਟਾਇਰਡ ਹੋ ਚੁੱਕੇ ਕਲਰਕ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕਲਰਕ ‘ਤੇ 100 ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ। ਇਸ ਸਮੇਂ ਦੋਸ਼ੀ ਦੀ ਉਮਰ 89 ਸਾਲ ਹੈ। ਇਸ ਦੇ ਨਾਲ ਹੀ ਮੁਲਜ਼ਮ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ।
ਕੋਰਟ ਨੇ 15,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ ਦੋਸ਼ੀ ਵੱਲੋਂ ਉਸ ਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਸਜ਼ਾ ਘੱਟ ਕਰਾਉਣ ਲਈ ਅਰਜ਼ੀ ਦਾਖਲ ਕੀਤੀ ਸੀ ਪਰ ਸੀਬੀਆਈ ਜੱਜ ਅਜੈ ਵਿਕਰਮ ਸਿੰਘ ਨੇ ਇਸ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਜ਼ਾ ਘੱਟ ਕਰਨ ਨਾਲ ਸਮਾਜ ਵਿਚ ਗਲਤ ਸੰਦੇਸ਼ ਜਾਏਗਾ।
ਦੋਸ਼ ਰਾਮ ਨਾਰਾਇਣ ਵਰਮਾ ਨੇ ਜੱਜ ਨੂੰ ਬੇਨਤੀ ਕਰਦੇ ਹੋਏ ਇਕ ਅਰਜ਼ੀ ਲਗਾਈ ਸੀ ਕਿ ਇਹ ਮਾਮਲਾ 32 ਸਾਲ ਪੁਰਾਣਾ ਹੈ ਤੇ ਉਸ ਨੂੰ ਜ਼ਮਾਨਤ ‘ਤੇ ਛੁੱਟਣ ਤੋਂ ਪਹਿਲਾਂ 2 ਦਿਨ ਦੀ ਜੇਲ੍ਹ ਕੱਟੀ ਹੈ। ਸਜ਼ਾ ਮਾਫ ਕਰਨ ਦੀ ਅਰਜ਼ੀ ‘ਤੇ ਜੱਜ ਨੇ ਕਿਹਾ ਕਿ ਇਸ ਮਾਮਲੇ ਵਿਚ 2 ਦਿਨ ਦੀ ਜੇਲ੍ਹ ਕਾਫੀ ਨਹੀਂ ਹੈ। ਮਾਮਲੇ ਵਿਚ ਨਿਆਂ ਦੇ ਉਦੇਸ਼ ਲਈ ਉਸ ਨੂੰ ਇਕ ਸਾਲ ਦੀ ਜੇਲ੍ਹ ਕੱਟਣੀ ਹੋਵੇਗੀ ਕਿਉਂਕਿ ਰਿਸ਼ਵਤ ਲੈਣਾ ਇਕ ਅਪਰਾਧ ਹੈ।
ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਦੀ ਮੌਤ ਹੋ ਚੁੱਕੀ ਹੈ, ਉੱਤਰ ਰੇਲਵੇ ਦੇ ਇਕ ਰਿਟਾਇਰਡ ਲੋਕੋ ਡਰਾਈਵਰ ਰਾਮ ਕੁਮਾਰ ਤਿਵਾੜੀ ਨੇ 1991 ਵਿਚ ਇਸ ਮਾਮਲੇ ਵਿਚ ਸੀਬੀਆਈ ਵਿਚ FIR ਦਰਜ ਕਰਾਈ ਸੀ। ਤਿਵਾੜੀ ਨੇ ਦੋਸ਼ ਲਗਾਇਆ ਸੀ ਕਿ ਆਰ. ਐੱਨ. ਨੇ ਮੈਡੀਕਲ ਕਰਾਉਣ ਦੇ ਨਾਂ ‘ਤੇ ਉਸ ਕੋਲੋਂ 150 ਰੁਪਏ ਰਿਸ਼ਵਤ ਮੰਗੀ ਸੀ। ਆਰ. ਐੱਨ. ਵਰਮਾ ਨੇ ਕਿਹਾ ਕਿ ਜਦੋਂ ਤੱਕ 150 ਰੁਪਏ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਉਸ ਦਾ ਮੈਡੀਕਲ ਨਹੀਂ ਹੋਵੇਗਾ। ਸ਼ਿਕਾਇਤਕਰਤਾ ਬਹੁਤ ਗਰੀਬ ਸੀ ਉਸ ਨੇ ਕਿਸੇ ਤਰ੍ਹਾਂ 50 ਰੁਪਏ ਦਾ ਇੰਤਜ਼ਾਮ ਕੀਤਾ ਤੇ ਉਹ ਕਲਰਕ ਨੂੰ ਦੇ ਦਿੱਤੇ ਪਰ ਬਾਵਜੂਦ ਇਸ ਦੇ ਆਰ. ਐੱਨ. ਵਰਮਾ ਨੇ ਮੈਡੀਕਲ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਦਿੱਲੀ ‘ਚ CRPF ਦੇ ASI ਨੇ ਸਰਵਿਸ ਗਨ ਨਾਲ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਪ੍ਰੇਸ਼ਾਨ ਹੋ ਕੇ ਰਾਮਕੁਮਾਰ ਤਿਵਾੜੀ ਨੇ ਇਸ ਦੀ ਸ਼ਿਕਾਇਤ ਸੀਬੀਆਈ ਪੁਲਿਸ ਦੇ ਐੱਸਪੀ ਨੂੰ ਦਿੱਤੀ। ਜਿਸ ਤੋਂ ਬਾਅਦ ਹਾਈਕੋਰਟ ਨੂੰ ਮਾਮਲੇ ਦੇ ਜਲਦ ਨਿਪਟਾਰੇ ਦੀ ਅਪੀਲ ਕੀਤੀ ਗਈ ਤੇ ਹੁਣ ਮੁਲਜ਼ਮ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ 15,000 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: