ਦਹੇਜ ਲਈ ਇਕ ਮਹਿਲਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਤਾਂ ਇਕ-ਇਕ ਕਰਕੇ ਤਿੰਨ ਔਰਤਾਂ ਨਾਲ ਇਕ ਪਤੀ ਦੀ ਕਹਾਣੀ ਦਾ ਵੀ ਪਤਾ ਲੱਗਾ। ਇਸ ਵਿਅਕਤੀ ‘ਤੇ ਤੀਜੀ ਪਤਨੀ ਦੇ ਕਤਲ ਦਾ ਦੋਸ਼ ਹੈ। ਦੂਜੀ ਪਤਨੀ ਰਿਸ਼ਤੇਦਾਰ ਨਾਲ ਭੱਜ ਚੁੱਕੀ ਹੈ ਤੇ ਪਹਿਲੀ ਪਤਨੀ ਦੀ ਮੌਤ ਦੀ ਗੱਲ ਕਹੀ ਜਾ ਰਹੀ ਹੈ।
ਮਾਮਲਾ ਔਰੰਗਾਬਾਦ ਜ਼ਿਲ੍ਹੇ ਦੇ ਉਪਹਾਰਾ ਥਾਣਾ ਖੇਤਰ ਦੇ ਸ਼ੇਖਪੁਰਾ ਪਿੰਡ ਦਾ ਹੈ। ਇਹ ਸ਼ਖਸ ਸੂਬੇਲਾਲ ਪਾਸਵਾਨ ਹੈ ਜਿਸ ‘ਤੇ ਦੋਸ਼ ਹੈ ਕਿ ਉਸ ਨੇ ਦਹੇਜ ਲਈ ਸਾਜ਼ਿਸ਼ ਕਰਕੇ ਆਪਣੀ ਤੀਜੀ ਪਤਨੀ ਚੰਦਰਾਵਤੀ ਦੇਵੀ ਦੀ ਹੱਤਿਆ ਕਰ ਦਿੱਤੀ ਫਿਰ ਸਬੂਤ ਮਿਟਾਉਣ ਲਈ ਉਸ ਨੇ ਲਾਸ਼ ਨੂੰ ਸਾੜ ਦਿੱਤਾ।
ਇਸ ਮਾਮਲੇ ਵਿਚ ਪੁਲਿਸ ਹੁਣ ਮ੍ਰਿਤਕਾ ਦੀ ਮਾਂ ਦੇ ਬਿਆਨ ‘ਥੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਥਾਣਾ ਇੰਚਾਰਜ ਮਨੋਜ ਕੁਮਾਰ ਤਿਵਾੜੀ ਨੇ ਦੱਸਿਆ ਕਿ ਥਾਣੇ ਵਿਚ ਦਿੱਤੀ ਗਈ ਅਰਜ਼ੀ ਵਿਚ ਪਟਨਾ ਜ਼ਿਲ੍ਹੇ ਦੇ ਸਿੰਗੋੜੀ ਥਾਣਾ ਖੇਤਰ ਦੇ ਜਾਨਪੁਰ ਪਿੰਡ ਵਾਸੀ ਭਗਵਾਨ ਦਿਆਲ ਪਾਸਵਾਨ ਦੀ ਪਤਨੀ ਕੁਸਮੀ ਦੇਵੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਪੁੱਤਰੀ ਚੰਦਾਵਤੀ ਕੁਮਾਰੀ ਦਾ ਵਿਆਹ 4 ਸਾਲ ਪਹਿਲਾਂ ਹਿੰਦੂ ਰੀਤਿ ਰਿਵਾਜਾਂ ਨਾਲ ਕੀਤਾ ਸੀ ਤੇ ਸਮਰੱਥਾ ਮੁਤਾਬਕ ਦਾਜ ਵੀ ਦਿੱਤਾ ਸੀ। ਵਿਆਹ ਦੇ ਬਾਅਦ ਤੋਂ ਹੀ ਸੂਬੇਲਾਲ ਦਹੇਜ ਲਈ ਚੰਦਰਾਵਤੀ ਨੂੰ ਪ੍ਰੇਸ਼ਾਨ ਕਰਦਾ ਸੀ।
ਲੋਕਾਂ ਦਾ ਕਹਿਣਾ ਹੈ ਕਿ ਸੂਬੇਲਾਲ ਪਾਸਵਾਨ ਦੀ ਪਹਿਲੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ। ਉਸ ਦਾ ਪਹਿਲਾ ਵਿਆਹ 2002 ਵਿਚ ਪੁਨਦੌਲ ਵਾਸੀ ਪਾਸਵਾਨ ਦੀ ਪੁੱਤਰੀ ਲਾਲਤੀ ਦੇਵੀ ਨਾਲ ਹੋਇਆ ਸੀ। ਲਾਲਤੀ ਦੇਵੀ ਤੋਂ ਇਕ ਕੁੜੀ ਪ੍ਰੀਤੀ ਕੁਮਾਰੀ ਦਾ ਜਨਮ 2003 ਵਿਚ ਹੋਇਆ ਸੀ ਤੇ 2004 ਵਿਚ ਉੁਸ ਦੀ ਅਚਾਨਕ ਮੌਤ ਹੋ ਗਈ।
ਇਹ ਵੀ ਪੜ੍ਹੋ : ਸਸਪੈਂਡ ਹੋਣ ਦੇ ਬਾਅਦ ਪ੍ਰਨੀਤ ਕੌਰ ਦਾ ਬਿਆਨ, ‘ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਸ ਦਾ ਸਵਾਗਤ ਹੈ’
ਸੂਬੇ ਲਾਲ ਨੇ ਪਹਿਲੀ ਪਤਨੀ ਦੀ ਮੌਤ ਦੇ ਬਾਅਦ ਦੂਜਾ ਵਿਆਹ ਮਮਤਾ ਕੁਮਾਰੀ ਨਾਲ ਕੀਤਾ। ਦੂਜੀ ਪਤਨੀ ਨਾਲ ਵੀ ਸੂਬਾਲਾਲ ਮਾਰਕੁੱਟ ਕਰਨ ਲੱਗਾ ਜਿਸ ਵਜ੍ਹਾ ਤੋਂ ਉਸ ਦੀ ਪਤਨੀ ਪ੍ਰੇਸ਼ਾਨ ਰਹਿਣ ਲੱਗੀ। ਤੰਗ ਆ ਕੇ ਆਪਣੀ ਕਿਸੇ ਰਿਸ਼ਤੇਦਾਰ ਨਾਲ ਉਹ ਭੱਜ ਗਈ।
2018 ਵਿਚ ਪਟਨਾ ਜ਼ਿਲ੍ਹੇ ਦੇ ਸਿੰਗੋੜੀ ਥਾਣਾ ਖੇਤਰ ਦੇ ਜਾਨਪੁਰ ਵਾਸੀ ਭਗਵਾਨ ਦਿਆਲ ਪਾਸਵਾਨ ਦੀ ਪੁੱਤਰੀ ਚੰਦਰਾਵਤੀ ਕੁਮਾਰੀ ਨਾਲ ਸੂਬੇਲਾਲ ਨੇ ਤੀਜਾ ਵਿਆਹ ਕੀਤਾ। ਉਸ ਨੂੰ ਦਾਜ ਵੀ ਮਿਲਿਾ ਪਰ ਦੋਸ਼ ਹੈ ਕਿ ਦਾਜ ਦੇ ਲਾਲਚੀ ਪਤੀ ਨੇ ਇਕ ਸਾਜਿਸ਼ ਤਹਿਤ ਚੰਦਰਾਵਤੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਸਾੜ ਦਿੱਤਾ। ਪੁਲਿਸ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: