ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਬੀਐੱਸ ਯੇਦੀਯੁਰੱਪਾ ਨੇ ਦਾਅਵਾ ਕੀਤਾ ਹੈ ਕਿ ਇਸ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਦੁਬਾਰਾ ਸੱਤਾ ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਭਾਜਪਾ ਨੇਤਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 10 ਤੋਂ 12 ਅਪ੍ਰੈਲ ਤੋਂ ਪਹਿਲਾਂ ਹੋ ਜਾਣਗੀਆਂ।
ਕਾਂਗਰਸੀ ਨੇਤਾਵਾਂ ਸਿਧਾਰਮਈਆ ਤੇ ਡੀਕੇ ਸ਼ਿਵਕੁਮਾਰ ਦੇ ਸੂਬੇ ਦੇ ਚੱਕਰ ਲਗਾਉਣ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸੀਐੱਮ ਬਣਨ ਨੂੰ ਲੈ ਕੇ ਘਮਾਸਾਨ ਹੈ। ਉਥੇ ਹਰ ਕੋਈ ਇਹ ਦੱਸਣ ਵਿਚ ਲੱਗਾ ਹੈ ਕਿ ਉਹੀ ਸੀਐੱਮ ਹੈ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸੀ ਨੇਤਾਵਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਰਾਹੁਲ ਗਾਂਧੀ ਤੁਹਾਡੇ ਨੇਤਾ ਹਨ। ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਮਜਬੂਤ ਨੇਤਾ ਹੈ ਜਿਸ ਨੂੰ ਵਿਸ਼ਵ ਪੱਧਰ ‘ਤੇ ਪਿਆਰ ਤੇ ਸਨਮਾਨ ਮਿਲਦਾ ਹੈ। ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੀਡਰਸ਼ਿਪ ਵਿਚ ਕੋਈ ਸੰਦੇਹ ਨਹੀਂ ਹੈ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਵਿਚ ਜਿੱਤ ਹਾਸਲ ਕਰੇਗੀ, ਜਿਸ ਵਿਚ ਕਰਨਾਟਕ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪਲੇਅਬੈਕ ਸਿੰਗਰ ਵਾਣੀ ਜੈਰਾਮ ਦਾ ਦੇਹਾਂਤ, ਹੁਣੇ ਜਿਹੇ ਪਦਮਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ
ਯੇਦੀਯੁਰੱਪਾ ਨੇ ਕਿਹਾ ਕਿ ਭਾਜਪਾ ਵਿਚ ਸਾਰੇ ਇਕਜੁੱਟ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਤੇ ਕੇਂਦਰ ਸਰਕਾਰ ਦੇ ਪ੍ਰੋਗਰਾਮਾਂ ਨੂੰ ਘਰ-ਘਰ ਲਿਜਾਣ। ਖਾਸ ਤੌਰ ‘ਤੇ ਮਹਿਲਾਵਾਂ, ਨੌਜਵਾਨਾਂ ਤੇ ਐੱਸਸੀ-ਐੱਸਟੀ ਦਾ ਸਮਰਥਨ ਹਾਸਲ ਕਰਨ ‘ਤੇ ਧਿਆਨ ਕੇਂਦਰਿਤ ਕਰਨ। ਯੇਦੀਯੁਰੱਪਾ ਨੇ ਕਿਹਾ ਕਿ ਕਾਂਗਰਸ ਦੇ ਪੈਸੇ ਤੇ ਫਿਰਕੂ ਰਾਜਨੀਤੀ ਦੇ ਦਮ ‘ਤੇ ਸੱਤਾ ਵਿਚ ਆਉਣ ਦੇ ਦਿਨ ਖਤਮ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: