ਪਾਕਿਸਤਾਨ ਦੀ ਅਰਥਵਿਵਸਥਾ ਖਸਤਾ ਹਾਲਤ ਹੋ ਚੁੱਕੀ ਹੈ। ਮੁਲਕ ਦਾ ਵਿਦੇਸ਼ੀ ਭੰਡਾਰ ਖਤਮ ਹੋਣ ਦੀ ਕਗਾਰ ‘ਤੇ ਹੈ। ਇਸ ਵਿਚ ਤੇਲ ਕੰਪਨੀਆਂ ਨੇ ਵੀ PM ਸ਼ਹਿਬਾਜ਼ ਸ਼ਰੀਫ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਆਇਲ ਇੰਡਸਟਰੀ ਬਿਖਰਨ ਦੀ ਕਗਾਰ ‘ਤੇ ਹੈ। ਦੇਸ਼ ਦੀ ਹਾਲਤ ਸੁਧਾਰਨ ਲਈ ਪਾਕਿਸਤਾਨ ਦੁਨੀਆ ਦੇ ਕਈ ਦੇਸ਼ਾਂ ਤੋਂ ਕਰਜ਼ ਮੰਗ ਰਿਹਾ ਹੈ ਪਰ ਉਸ ਨੂੰ ਓਨੀ ਮਦਦ ਨਹੀਂ ਮਿਲ ਰਹੀ ਕਿ ਉਹ ਖੁਦ ਨੂੰ ਦੀਵਾਲੀਆ ਹੋਣ ਤੋਂ ਬਚਾ ਲਵੇ। ਸ਼ਹਿਬਾਜ਼ ਸ਼ਰੀਫ ਨੂੰ ਹੁਣ ਸਿਰਫ ਕੌਮਾਂਤਰੀ ਮੁਦਰਾ ਕੋਸ਼ (IMF)ਤੋਂ ਹੀ ਉਮੀਦਾਂ ਹਨ। ਇਸ ਦਰਮਿਆਨ ਪਾਕਿਸਤਾਨ ਦੇ ਜਿਹਾਦੀ ਸੰਗਠਨ ਦੇ ਇਕ ਨੇਤਾ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਦੂਜੇ ਦੇਸ਼ ਨੂੰ ਨਿਊਕਲੀਅਰ ਬੰਬ ਦੀ ਧਮਕੀ ਦੇ ਰਿਹਾ ਹੈ।
ਪਾਕਿਸਤਾਨ ਦੇ ਕੱਟੜਪੰਥੀ ਸੰਗਠਨ ਤਹਿਰੀਕ-ਏ-ਲਬੈਕ ਦੇ ਨੇਤਾ ਦਾ ਇਕ ਭਾਸ਼ਣ ਸਾਹਮਣੇ ਆਇਆ ਹੈ ਜਿਸ ਵਿਚ ਉਹ ਸ਼ਹਿਬਾਜ਼ ਸ਼ਰੀਫ ਸਰਕਾਰ ਤੋਂ ਐਟਮ ਬੰਬ ਦੀ ਧਮਕੀ ਜ਼ਰੀਏ ਦੁਨੀਆ ਨੂੰ ਡਰਾਉਣ ਲਈ ਕਹਿ ਰਿਹਾ ਹੈ। ਮੌਲਾਨਾ ਨੇ ਕਿਹਾ ਕਿ ਸਰਕਾਰ ਦੁਨੀਆ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਨਿਟ ਮੰਤਰੀ ਤੇ ਚੀਫ ਆਫ ਆਰਮੀ ਸਟਾਫ ਨੂੰ ਭੇਜ ਕੇ ਭੀਖ ਮੰਗ ਰਹੀ ਹੈ। ਕੋਈ ਦੇਸ਼ ਮਦਦ ਕਰਦਾ ਹੈ ਤੇ ਕੋਈ ਨਹੀਂ ਕਰਦਾ ਤੇ ਕੋਈ ਦੇਸ਼ ਆਪਣੀ ਸ਼ਰਤਾਂ ਮੰਨਵਾਉਂਦਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪਲੇਅਬੈਕ ਸਿੰਗਰ ਵਾਣੀ ਜੈਰਾਮ ਦਾ ਦੇਹਾਂਤ, ਹੁਣੇ ਜਿਹੇ ਪਦਮਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ
ਸਰਕਾਰ ਕਹਿੰਦੀ ਹੈ ਕਿ ਮੁਲਕ ਦੀ ਅਰਥਵਿਵਸਥਾ ਖਤਰੇ ਵਿਚ ਹੈ ਤੇ ਅਸੀਂ ਮੁਲਕ ਦੀ ਇਕੋਨਾਮੀ ਬਚਾਉਣ ਲਈ ਵਿਦੇਸ਼ ਜਾ ਰਹੇ ਹਾਂ। ਪਾਕਿਸਤਾਨ ਦੇ ਕੈਬਨਿਟ ਮੰਤਰੀ ਬਾਹਰ ਕੱਢੋ, ਇਕ ਹੱਥ ਵਿਚ ਕੁਰਾਨ ਤੇ ਦੂਜੇ ਹੱਥ ਵਿਚ ਐਟਮ ਬੰਬ ਦਾ ਸੂਟਕੇਸ ਚੁੱਕੋ ਤੇ ਪੂਰੀ ਕੈਬਨਿਟ ਨੂੰ ਸਵੀਡਨ ਲੈ ਜਾਓ। ਉਥੇ ਜਾ ਕੇ ਕਹੋ ਕਿ ਅਸੀਂ ਕੁਰਾਨ ਦੀ ਹਿਫਾਜ਼ਤ ਲਈ ਆਏ ਹਾਂ ਤੇ ਪੂਰੀ ਕਾਇਨਾਤ ਤੁਹਾਡੇ ਕਦਮਾਂ ਵਿਚ ਆ ਜਾਵੇਗੀ। ਦੱਸ ਦੇਈਏ ਕਿ ਸਵੀਡਨ ਵਿਚ ਹੁਣੇ ਜਿਹੇ ਕੁਰਾਨ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਬਾਅਦ ਸਾਰੇ ਮੁਸਲਿਮ ਦੇਸ਼ਾਂ ਨੇ ਇਤਰਾਜ਼ ਪ੍ਰਗਟਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: