ਪਾਕਿਸਤਾਨ ਨੂੰ ਭਾਰਤੀ ਕ੍ਰਿਕਟ ਤੋਂ ਵੱਡਾ ਝਟਕਾ ਲੱਗਾ ਹੈ। ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ਵਿਚ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਏਸ਼ੀਆ ਕੱਪ 2023 ਖੇਡਣ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਨਗੇ।ਇਸ ਦੇ ਬਾਅਦ ਹੁਣ ਖਬਰ ਹੈ ਕਿ ਪਾਕਿਸਤਾਨ ਵਨਡੇ ਵਰਲਡ ਕੱਪ 2023 ਨਾ ਖੇਡਣ ‘ਤੇ ਵਿਚਾਰ ਕਰ ਰਿਹਾ ਹੈ।
ਬੀਸੀਸੀਆਈ ਵੱਲੋਂ ਏਸ਼ੀਆ ਕੱਪ ਲਈ ਪਾਕਿਸਤਾਨ ਨਾ ਜਾਣ ਦੇ ਫੈਸਲੇ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਕਾਫੀ ਨਾਰਾਜ਼ ਹੈ। ਬੀਸੀਸੀਆਈ ਨੇ ਸਾਫ ਕੀਤਾ ਹੈ ਕਿ ਜੇਕਰ ਕਿਸੇ ਹੋਰ ਥਾਂ ‘ਤੇ ਏਸ਼ੀਆ ਕੱਪ ਕਰਵਾਇਆ ਜਾਂਦਾ ਹੈ ਤਾਂ ਟੀਮ ਇੰਡੀਆ ਇਸ ਵਿਚ ਹਿੱਸਾ ਲਵੇਗੀ।
ਭਾਰਤ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਖਿਡਾਰੀ ਪਾਕਿਸਤਾਨ ਨਹੀਂ ਜਾਣਗੇ। ਜਦੋਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਵਰਗੇ ਖਿਡਾਰੀ ਕਿਸੇ ਟੂਰਨਾਮੈਂਟ ਵਿਚ ਨਹੀਂ ਖੇਡਣਗੇ ਤਾਂ ਸਪਾਂਸਰ ਖੁਦ ਹੀ ਪਿੱਛੇ ਹਟ ਜਾਣਗੇ।
ਰਿਪੋਰਟ ਦਾ ਦਾਅਵਾ ਹੈ ਕਿ ਜੇਕਰ ਏਸ਼ੀਆ ਕੱਪ 2023 ਨੂੰ ਪਾਕਿਸਤਾਨ ਤੋਂ ਬਾਹਰ ਸ਼ਿਫਟ ਕੀਤਾ ਜਾਂਦਾ ਹੈ ਉਦੋਂ ਉਹ ਭਾਰਤ ਵਿਚ ਹੋਣ ਵਾਲੇ ਵਨਡੇ ਵਰਲਡ ਕੱਪ ਵਿਚ ਹਿੱਸਾ ਨਹੀਂ ਲੈਣਗੇ। ਭਾਰਤ ਦੇ ਵਿਰੋਧ ਦੇ ਬਾਅਦ ਏਸ਼ੀਆ ਕੱਪ ਨੂੰ ਯੂਏਈ ਸ਼ਿਫਟ ਕਰਨ ਦੀ ਤਿਆਰੀ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਸੀਸੀਆਈ ਸਕੱਤਰ ਜੈ ਸ਼ਾਹ ਵੱਲੋਂ ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ਵਿਚ ਟੀਮ ਇੰਡੀਆ ਦੇ ਖਿਡਾਰੀ ਪਾਕਿਸਤਾਨ ਨਹੀਂ ਜਾਣਗੇ। ਬੀਸੀਸੀਆਈ ਅਜਿਹਾ ਫੈਸਲਾ ਸੁਰੱਖਿਆ ਦੇ ਮੱਦੇਨਜ਼ਰ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: