ਅਬੋਹਰ ਵਿਚ ਨਗਰ ਨਿਗਮ ਕਮਿਸ਼ਨਰ ਕਮ ਡੀਸੀ ਦੇ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਅਧਿਕਾਰੀਆਂ ਨੇ ਬਾਜ਼ਾਰ ਨੰਬਰ 11 ਦੇ ਬਾਹਰ ਗੈਰ-ਕਾਨੂੰਨੀ ਤਰੀਕੇ ਨਾਲ ਬਣੇ ਇਕ ਮਾਲ ਨੂੰ ਪੂਰੀ ਤਰ੍ਹਾਂ ਤੋਂ ਸੀਲ ਕਰ ਦਿੱਤਾ ਹੈ। ਇਹ ਬਿਲਡਿੰਗ ਮਸ਼ਹੂਰ ਕਾਰੋਬਾਰੀ ਮਹਿੰਦਰ ਬਠਲਾ ਕਾਲੀ ਦੀ ਹੈ। ਬਿਲਡਿੰਗ ‘ਤੇ ਨਿਗਮ ਦਾ 16 ਲੱਖ ਪ੍ਰਾਪਰਟੀ ਟੈਕਸ ਬਕਾਇਆ ਹੈ। ਨਾਲ ਹੀ ਮਾਲ ਬਣਾਉਣ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਜਸਵਿੰਦਰ ਸਿੰਘ ਨੇ ਅੱਜ ਲਗਭਗ 2 ਦਰਜਨ ਮੁਲਾਜ਼ਮਾਂ ਨੂੰ ਲੈ ਕੇ ਨਿਗਮ ਦੇ ਐਕਸੀਅਨ ਅਭਿਨਵ ਜੈਨ ਦੀ ਅਗਵਾਈ ਵਿਚ 6 ਮੰਜ਼ਿਲਾ ਮਾਲ ਨੂੰ ਸੀਲ ਕਰ ਦਿੱਤਾ। ਐਕਸੀਅਨ ਨੇ ਦੱਸਿਆ ਕਿ ਇਹ 6 ਮੰਜ਼ਿਲਾ ਬਿਲਡਿੰਗ ਪੂਰੀ ਤਰ੍ਹਾਂ ਤੋਂ ਗੈਰ-ਕਾਨੂੰਨੀ ਹੈ ਕਿਉਂਕਿ ਇਕ ਤਾਂ ਇਸ ਦਾ ਨਕਸ਼ਾ ਸਹੀ ਨਹੀਂ ਹੈ ਤੇ ਦੂਜਾ ਪਾਰਕਿੰਗ ਤੱਕ ਦੀ ਵਿਵਸਥਾ ਵੀ ਨਹੀਂ ਕੀਤੀ ਗਈ। ਬਿਲਡਿੰਗ ਦੀ ਇਕ ਮੰਜ਼ਿਲ ਵੀ ਨਿਗਮ ਦੇ ਨਿਯਮਾਂ ਖਿਲਾਫ ਜਾ ਕੇ ਬਣਾਈ ਗਈ ਹੈ।
ਨਗਰ ਨਿਗਮ ਨੇ ਮਾਲ ਨੂੰ ਸੀਲ ਕਰਦੇ ਹੋਏ ਇਸ ਦੀ ਰਿਪੋਰਟ ਡੀਸੀ ਨੂੰ ਸੌਂਪ ਦਿੱਤੀ। ਉਸ ਦੇ ਹੁਕਮਾਂ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਦਿਨੇਸ਼ ਗਰਗ, ਸੋਨਲ ਬਜਾਜ ਤੇ ਪੂਰੀ ਟੀਮ ਮੌਜੂਦ ਸਨ। ਇਸ ਬਿਲਡਿੰਗ ਵਿਚ ਬਣੀ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਨਿਗਮ ਨੇ ਇਕ ਹਫਤੇ ਵਿਚ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ।
ਐਕਸੀਅਨ ਨੇ ਦੱਸਿਆ ਕਿ ਇਸ ਪੂਰੀ ਬਿਲਡਿੰਗ ਦਾ ਲਗਭਗ 16 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ। ਡੀਸੀ ਦੇ ਹੁਕਮਾਂ ‘ਤੇ ਇਸ ਨੂੰ ਸੀਲ ਕੀਤਾ ਗਿਆ ਹੈ ਕਿਉਂਕਿ ਇਹ ਨਿਯਮਾਂ ਵਿਰੁੱਧ ਬਣੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਗੈਰ-ਕਾਨੂੰਨੀ ਬਿਲਡਿੰਗਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਰੀਨਾ ਰਾਏ ਨੇ ਕੀਤੇ ਕਈ ਅਹਿਮ ਖੁਲਾਸੇ, ਦੀਪ ਸਿੱਧੂ ਦੀ ਪਤਨੀ ਤੇ ਪਰਿਵਾਰ ‘ਤੇ ਲਾਏ ਗੰਭੀਰ ਇਲਜ਼ਾਮ
ਮਾਲ ਦੇ ਮਾਲਕ ਤੇ ਸ਼ਹਿਰ ਦੇ ਮਸ਼ਹੂਰ ਵਪਾਰੀ ਮਹਿੰਦਰ ਬਠਲਾ ਕਾਲੀ ਨੇ ਦੋਸ਼ ਲਗਾਇਆ ਕਿ ਨਿਗਮ ਅਧਿਕਾਰੀਆਂ ਵੱਲੋਂ ਨਾਜਾਇਜ਼ ਤੌਰ ‘ਤੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਠਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਬਿਲਡਿੰਗ ਦਾ ਪੂਰਾ ਟੈਕਸ ਭਰਿਆ ਜਾ ਚੁੱਕਾ ਹੈ। ਅਧਿਕਾਰੀ ਨਾਜਾਇਜ਼ ਤੌਰ ‘ਤੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: