ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਜੇਕਰ ਔਰਤਾਂ ਚਾਹੁਣ ਤਾਂ ਉਹ ਮਸਜਿਦ ਜਾ ਸਕਦੀਆਂ ਹਨ। ਇਸਲਾਮ ਵਿੱਚ ਔਰਤਾਂ ਲਈ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਦੀ ਕੋਈ ਮਨਾਹੀ ਨਹੀਂ ਹੈ, ਪਰ ਉਹ ਪੁਰਸ਼ਾਂ ਦੇ ਵਿਚਕਾਰ ਜਾਂ ਉਨ੍ਹਾਂ ਨਾਲ ਬੈਠ ਕੇ ਨਮਾਜ਼ ਏਡਾ ਨਾ ਕਰਨ। ਜੇਕਰ ਕਿਸੇ ਮਸਜਿਦ ਕਮੇਟੀ ਵੱਲੋਂ ਇਸ ਲਈ ਵੱਖਰੀ ਜਗ੍ਹਾ ਨਿਰਧਾਰਤ ਕੀਤੀ ਗਈ ਹੈ ਤਾਂ ਮਹਿਲਾਵਾਂ ਉੱਥੇ ਜਾ ਸਕਦੀਆਂ ਹਨ।
ਦਰਅਸਲ, ਪੁਣੇ ਦੀ ਇੱਕ ਮੁਸਲਿਮ ਔਰਤ ਅਤੇ ਵਕੀਲ ਫਰਹਾ ਅਨਵਰ ਹੁਸੈਨ ਸ਼ੇਖ ਨੇ 2020 ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਚ ਕਿਹਾ ਗਿਆ ਸੀ ਕਿ ਮਸਜਿਦਾਂ ‘ਚ ਔਰਤਾਂ ਦੇ ਦਾਖਲੇ ‘ਤੇ ਪਾਬੰਦੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇ। ਫਰਾਹ ਨੇ ਆਪਣੀ ਪਟੀਸ਼ਨ ‘ਚ ਦਾਅਵਾ ਕੀਤਾ ਸੀ ਕਿ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ‘ਚ ਅਜਿਹਾ ਕੋਈ ਜ਼ਿਕਰ ਨਹੀਂ ਹੈ ਕਿ ਔਰਤਾਂ ਮਸਜਿਦ ‘ਚ ਦਾਖਲ ਨਹੀਂ ਹੋ ਸਕਦੀਆਂ। ਇਹ ਪਾਬੰਦੀ ਮੁਸਲਿਮ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸਨਮਾਨ ਨਾਲ ਜੀਵਨ ਜਿਊਣ ਦੇ ਅਧਿਕਾਰ ਦੀ ਉਲੰਘਣਾ ਹੈ।
ਇਸ ਸਬੰਧੀ ਬੋਰਡ ਵੱਲੋਂ ਦਿੱਤੇ ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਔਰਤ ਨਮਾਜ਼ ਲਈ ਮਸਜਿਦ ਵਿੱਚ ਜਾਣਾ ਚਾਹੁੰਦੀ ਹੈ ਜਾਂ ਨਹੀਂ, ਇਹ ਫੈਸਲਾ ਉਸ ਦੇ ਹੱਥ ਵਿੱਚ ਹੈ। ਮੁਸਲਿਮ ਔਰਤਾਂ ਨੂੰ 5 ਵਾਰ ਦੀ ਨਮਾਜ਼ ਜਾਂ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਲਈ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੈ। ਔਰਤ ਭਾਵੇਂ ਘਰ ਵਿਚ ਨਮਾਜ਼ ਪੜ੍ਹੇ ਜਾਂ ਮਸਜਿਦ ਵਿਚ, ਉਸ ਨੂੰ ਉਹੀ ਸਵਾਬ ਮਿਲੇਗਾ। ਮਰਦਾਂ ਲਈ ਅਜਿਹਾ ਨਹੀਂ ਹੈ, ਉਨ੍ਹਾਂ ਲਈ ਮਸਜਿਦ ਵਿੱਚ ਹੀ ਨਮਾਜ਼ ਪੜ੍ਹਨ ਦਾ ਨਿਯਮ ਹੈ।
ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਘਟਨਾ, ਝੁੱਗੀਆਂ ‘ਚ ਭਿਆਨਕ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਇੱਕੋ ਪਰਿਵਾਰ ਦੇ 3 ਬੱਚੇ
ਇਸ ਦੇ ਨਾਲ ਹੀ ਬੋਰਡ ਨੇ ਇਹ ਵੀ ਕਿਹਾ ਕਿ ਇਹ ਮਾਹਿਰਾਂ ਦੀ ਸੰਸਥਾ ਹੈ। ਜਿਹੜਾ ਇਸਲਾਮ ਦੇ ਸਿਧਾਂਤਾਂ ਬਾਰੇ ਸਲਾਹ ਦਿੰਦਾ ਹੈ। ਪਰ ਉਹ ਕਿਸੇ ਵੀ ਧਾਰਮਿਕ ਆਸਥਾ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਹਲਫਨਾਮੇ ‘ਚ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਿਹਾ ਕਿ ਭਾਰਤ ਵਿੱਚ ਮਸਜਿਦ ਕਮੇਟੀਆਂ ਔਰਤਾਂ ਲਈ ਵੱਖਰੀਆਂ ਥਾਵਾਂ ਬਣਾਉਣ ਲਈ ਆਜ਼ਾਦ ਹਨ। ਮੁਸਲਿਮ ਭਾਈਚਾਰੇ ਨੂੰ ਵੀ ਅਪੀਲ ਹੈ ਕਿ ਜਦੋਂ ਵੀ ਨਵੀਆਂ ਮਸਜਿਦਾਂ ਬਣਾਈਆਂ ਜਾਣ ਤਾਂ ਔਰਤਾਂ ਲਈ ਵੱਖਰੀ ਥਾਂ ਦਾ ਧਿਆਨ ਰੱਖਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: