ਆਂਧਰਾ ਪ੍ਰਦੇਸ਼ ‘ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਤੇਲ ਫੈਕਟਰੀ ‘ਚ ਟੈਂਕਰ ਦੀ ਸਫਾਈ ਦੌਰਾਨ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵੀਰਵਾਰ ਨੂੰ ਪੇਡਾਪੁਰਮ ਮੰਡਲ ਦੇ ਰਾਗਾਮਪੇਟਾ ਪਿੰਡ ‘ਚ ਤੇਲ ਫੈਕਟਰੀ ‘ਚ ਟੈਂਕਰ ਦੀ ਸਫਾਈ ਕਰਦੇ ਸਮੇਂ ਵਾਪਰਿਆ। ਦਸਿਆ ਜਾ ਰਿਹਾ ਹੈ ਮਜਦੂਰਾਂ ਨੇ ਕਰੀਬ 10 ਦਿਨ ਪਹਿਲਾਂ ਹੀ ਨੌਕਰੀ ਜੁਆਇਨ ਕੀਤੀ ਸੀ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਮਜ਼ਦੂਰਾਂ ਨੂੰ ਰੁਕੇ ਟੈਂਕਰ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਇੱਕ ਮਜਦੂਰ ਰੇਡੱਪਾ ਪਹਿਲਾਂ ਮੈਨਹੋਲ ਰਾਹੀਂ ਟੈਂਕਰ ਵਿੱਚ ਦਾਖਲ ਹੋਇਆ। ਜਦੋਂ ਕੁਝ ਦੇਰ ਤੱਕ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਤਿੰਨ ਹੋਰ ਮਜ਼ਦੂਰ ਟੈਂਕਰ ‘ਚ ਚਲੇ ਗਏ। ਜਦੋਂ ਉਨ੍ਹਾਂ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਮਜਦੂਰਾਂ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਤਿੰਨ ਹੋਰ ਮਜ਼ਦੂਰ ਉਨ੍ਹਾਂ ਨੂੰ ਬਚਾਉਣ ਲਈ ਟੈਂਕਰ ‘ਚ ਗਏ ਪਰ ਜ਼ਹਿਰੀਲੀ ਗੈਸ ‘ਚ ਸਾਹ ਲੈਣ ਨਾਲ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਸ਼ਿਵਕੁਮਾਰ ਰੈੱਡੀ ਹੇਠਾਂ ਟੈਂਕਰ ‘ਚ ਗਏ। ਉਸ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ, ਇਸ ਮਗਰੋਂ ਉਸਨੇ ਮਦਦ ਲਈ ਆਵਾਜ਼ ਲਗਾਈ। ਉਸ ਦੀ ਆਵਾਜ਼ ਸੁਨ ਕੇ ਹੋਰ ਮਜ਼ਦੂਰ ਉਥੇ ਆਏ ਅਤੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਇਸ ਮਗਰੋਂ ਮਜ਼ਦੂਰਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ 7ਵੇਂ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਰਾਉਂਡ ਫਾਇਰਿੰਗ ਕਰ ਭੇਜਿਆ ਵਾਪਸ
ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤੇਲ ਫੈਕਟਰੀ ਫੈਕਟਰੀ ਐਕਟ ਤਹਿਤ ਰਜਿਸਟਰਡ ਨਹੀਂ ਸੀ। ਸ਼ੱਕ ਹੈ ਕਿ ਮੌਤਾਂ ਜ਼ਹਿਰੀਲੀਆਂ ਗੈਸਾਂ ਕਾਰਨ ਹੋਈਆਂ ਹਨ। ਜ਼ਿਲ੍ਹਾ ਫਾਇਰ ਅਫ਼ਸਰ ਵੀ ਸ੍ਰੀਨਿਵਾਸ ਰੈੱਡੀ ਨੇ ਕਿਹਾ ਕਿ ਹੈਚਰੀ ਕੋਲ ਫਾਇਰ ਵਿਭਾਗ ਤੋਂ NOC ਨਹੀਂ ਸੀ। ਪੁਲਿਸ ਨੇ ਧਾਰਾ 304ਏ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੂਬਾ ਸਰਕਾਰ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ 15 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਲਈ ਸਹਿਮਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਐਮ ਰਮੇਸ਼ (32), ਜੀ ਗੋਵਿੰਦਾ ਸਵਾਮੀ (35), ਬੀ ਰਾਮਚੰਦਰ (23), ਏ ਰੇਡੱਪਾ (30), ਆਰ ਬਾਬੂ (30), ਅਯਾਮ ਰੈੱਡੀ ਪੱਲੇ ਦੇ ਕੇਸ਼ਵ (20) ਅਤੇ ਬੀ ਵੈਂਕਟਾ ਰਾਜੁਲੂ (20) ਵਜੋਂ ਹੋਈ ਹੈ। ਮਰਨ ਵਾਲਿਆਂ ਵਿੱਚੋਂ ਪੰਜ ਅਲੂਰੀ ਸੀਤਾਰਮਾ ਰਾਜੂ ਜ਼ਿਲ੍ਹੇ ਦੇ ਪਾਡੇਰੂ ਦੇ ਰਹਿਣ ਵਾਲੇ ਹਨ, ਜਦੋਂ ਕਿ ਦੋ ਮੰਡਲ ਦੇ ਪੁਲੀਮੇਰੂ ਪਿੰਡ ਦੇ ਹਨ। ਇਹ ਸਾਰੇ 10 ਦਿਨ ਪਹਿਲਾਂ ਨੌਕਰੀ ‘ਤੇ ਜੁਆਇਨ ਹੋਏ ਸਨ।